ਪੁਲੀਸ ਦੀ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, 3 ਜ਼ਖਮੀ

ਕੋਟਕਪੂਰਾ , 14 ਮਾਰਚ (ਸ.ਬ.) ਕੋਟਕਪੂਰਾ ਦੇ ਰਾਸ਼ਟਰੀ ਮਾਰਗ ਨੰਬਰ-54 ਤੇ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਪੁਲੀਸ ਦੀ ਗੱਡੀ ਨੇ ਮੋਟਰਸਾਈਕਲ ਸਵਾਰ ਪਤੀ, ਪਤਨੀ ਅਤੇ ਉਹਨਾਂ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ| ਮਿਲੀ ਜਾਣਕਾਰੀ ਮੁਤਾਬਕ ਉਕਤ ਪੁਲੀਸ ਦੀ ਗੱਡੀ ਕੈਦੀਆਂ ਨੂੰ ਬਠਿੰਡਾ ਤੋਂ ਜਲੰਧਰ ਲੈ ਕੇ ਜਾ ਰਹੀ ਸੀ| ਇਸ ਹਾਦਸੇ ਵਿੱਚ ਜ਼ਖਮੀ ਹੋਏ ਬਾਈਕ ਸਵਾਰ ਪਤੀ,ਪਤਨੀ ਅਤੇ ਉਨ੍ਹਾਂ ਦੇ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤੀ ਗਿਆ ਹੈ|
ਮੌਕੇ ਤੇ ਪਹੁੰਚੀ ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *