ਪੁਲੀਸ ਦੀ ਢਿਲੱਮਠ ਕਾਰਨ ਚੰਡੀਗੜ੍ਹ ਵਿੱਚ ਅਪਰਾਧ ਵਧੇ

ਚੰਡੀਗੜ੍ਹ, 21 ਮਾਰਚ (ਸ.ਬ.) ਸੈਕਟਰ 35 ਵਿੱਚ 15 ਮਾਰਚ ਨੂੰ ਕੁਝ ਬਦਮਾਸ਼ਾਂ ਨੇ ਬੰਦੂਕ ਦਿਖਾ ਕੇ ਇਕ ਕਾਰ ਖੋਹ ਲਈ ਸੀ ਪਰ ਇਸ ਮਾਮਲੇ ਵਿੱਚ ਪੁਲੀਸ ਦੇ ਹੱਥ ਅਜੇ ਵੀ ਖਾਲੀ ਹਨ| ਇਸ ਮਾਮਲੇ ਦੇ ਜਾਂਚ ਅਫਸਰ ਹਰਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੋਈ ਵੀ ਦੋਸ਼ੀ ਪੁਲੀਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਹੈ ਅਤੇ ਨਾ ਹੀ ਇਹ ਦੋਸ਼ੀ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਦਿਖਾਈ ਦਿੱਤੇ ਹਨ| ਉਹਨਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ|
ਜਿਕਰਯੋਗ ਹੈ ਕਿ ਪੁਲੀਸ ਦੀ ਇਸ ਢਿਲੱਮਠ ਦੀ ਕਾਰਵਾਈ ਨਾਲ ਹੀ ਚੰਡੀਗੜ੍ਹ ਵਿੱਚ ਅਪਰਾਧੀਆਂ ਦੇ ਹੌਂਸਲੇ ਵੱਧ ਚੁੱਕੇ ਹਨ ਅਤੇ ਅਪਰਾਧੀ ਬਿਨਾਂ ਕਿਸੇ ਡਰ ਭੈਅ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਚੰਡੀਗੜ੍ਹ ਵਰਗੇ ਸੁੰਦਰ ਸ਼ਹਿਰ ਵਿੱਚ ਅਪਰਾਧ ਵੱਧ ਰਹੇ ਹਨ|

Leave a Reply

Your email address will not be published. Required fields are marked *