ਪੁਲੀਸ ਦੀ ਸਖਤੀ ਕਾਰਨ ਵੈਲਨਟਾਈਨ ਡੇ ਰਿਹਾ ਸੁਸਤ

ਚੰਡੀਗੜ੍ਹ, 14 ਫਰਵਰੀ (ਸ.ਬ.) ਵੈਲਨਟਾਈਨ ਡੇ ਉਪਰ ਇਸ ਵਾਰ ਪੁਲੀਸ ਦੀ ਚੁਸਤੀ ਕਾਰਨ ਗੇੜੀ ਰੂਟ ਸੁਸਤ ਰਿਹਾ| ਪਿਛਲੇ ਸਾਲਾਂ ਦੌਰਾਨ ਜਿਥੇ ਪੁਲੀਸ ਦੀ ਤੈਨਾਤੀ ਦੇ ਬਾਵਜੂਦ ਗੇੜੀ ਰੂਟ ਉਪਰ ਨੌਜਵਾਨ ਮੁੰਡੇ ਕੁੜੀਆਂ ਗੇੜੇ ਮਾਰਦੇ ਰਹਿੰਦੇ ਸਨ ਪਰ ਇਸ ਵਾਰ ਪੁਲੀਸ ਦੀ ਮੁਸਤੈਦੀ ਅਤੇ ਸਖਤੀ ਕਾਰਨ ਗੇੜੀ ਰੂਟ ਉਪਰ ਸ਼ਾਂਤੀ ਰਹੀ| ਇਸ ਵਾਰ ਨੌਜਵਾਨ ਮੁੰਡੇ ਕੁੜੀਆਂ ਨੇ ਵੱਖ ਵੱਖ ਥਾਵਾਂ ਉਪਰ ਅ ਾਪਣੇ ਹੀ ਢੰਗ ਨਾਲ ਵੈਲਨਟਾਈਨ ਡੇਅ ਮਨਾਇਆ| ਇਸ ਮੌਕੇ ਕਈ ਨੌਜਵਾਨਾਂ ਨੇ ਆਪਣੀਆਂ ਗੱਡੀਆਂ ਉਪਰ ਗੁਬਾਰੇ ਵੀ ਲਗਾਏ ਹੋਏ ਸਨ| ਇਸ ਦਿਨ ਨੌਜਵਾਨ ਮੁੰਡੇ ਕੁੜੀਆਂ ਨੇ ਮੈਚਿੰਗ ਕਰਕੇ ਨਵੇਂ ਅੰਦਾਜ ਵਿੱਚ ਕਪੜੇ ਪਾਏ ਹੋਏ ਸਨ| ਚੰਡੀਗੜ੍ਹ ਦੇ ਹੋਰਨਾਂ ਗੇੜੀ ਰੂਟਾਂ ਉਪਰ ਅਨੇਕਾਂ ਹੀ ਨੌਜਵਾਨ ਆਪਣੀਆਂ ਗੱਡੀਆਂ ਨੂੰ ਵਿਸ਼ੇਸ ਢੰਗ ਨਾਲ ਸਜਾ ਕੇ ਗੇੜੇ ਮਾਰਦੇ ਵੇਖੇ ਗਏ| ਇਸੇ ਦੌਰਾਨ ਪੁਲੀਸ ਨੇ ਪੂਰੀ ਚੌਕਸੀ ਰਖੀ|

Leave a Reply

Your email address will not be published. Required fields are marked *