ਪੁਲੀਸ ਨੂੰ ਚਕਮਾ ਦੇ ਕੇ ਜੇਲ ਵਿੱਚੋਂ ਫਰਾਰ ਹੋਈਆਂ ਦੋ ਮਹਿਲਾ ਕੈਦੀ

ਗੋਲਡ ਕੋਸਟ, 11 ਫਰਵਰੀ (ਸ.ਬ.) ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਦੀ ਹਿੰਟਰਲੈਂਡ ਜੇਲ ਵਿੱਚ ਬੰਦ ਦੋ ਮਹਿਲਾ ਕੈਦੀ ਪੁਲੀਸ ਨੂੰ ਚਕਮਾ ਦੇਣ ਕੇ ਫਰਾਰ ਹੋ ਗਈਆਂ| ਜੇਲ ਅਧਿਕਾਰੀਆਂ ਨੇ ਦੱਸਿਆ ਕਿ 19 ਸਾਲਾ ਸ਼ੇਲੋਰਟ ਬੋਮੈਨ ਅਤੇ 24 ਸਾਲਾ ਜਾਨੀਸਾ ਜੇਰੋਮ ਅੱਧੀ ਰਾਤ ਨੂੰ ਫਰਾਰ ਹੋ ਗਈਆਂ| ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇਖਿਆ ਤਾਂ ਦੋਵੇਂ ਮਹਿਲਾ ਕੈਦੀ ਲਾਪਤਾ ਸਨ|
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਮੈਨ ਇਕ ਸਾਲ ਤੋਂ ਅਤੇ ਜੇਰੋਮ ਇਕ ਸਾਲ ਤਿੰਨ ਮਹੀਨੇ ਤੋਂ ਜੇਲ ਵਿੱਚ ਬੰਦ ਸੀ| ਦੋਵੇਂ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਸਨ| ਪੁਲੀਸ ਨੇ ਦੋਹਾਂ ਦੀ ਪਛਾਣ ਦੱਸਦੇ ਹੋਏ ਦੱਸਿਆ ਕਿ ਬੋਮੈਨ ਦਾ ਰੰਗ ਗੋਰਾ ਅਤੇ ਵਾਲ ਸੁਨਹਿਰੀ ਹਨ| ਉਹ 160 ਸੈਂਟੀਮੀਟਰ ਲੰਬੀ ਅਤੇ ਉਸ ਦੇ ਖੱਬੇ ਅਤੇ ਸੱਜੇ ਗੁੱਟ ਤੇ ਟੈਟੂ ਬਣੇ ਹੋਏ ਹਨ| ਦੂਜੀ ਮਹਿਲਾ ਕੈਦੀ ਜੇਰੋਮ ਬਾਰੇ ਪੁਲੀਸ ਨੇ ਦੱਸਿਆ ਕਿ ਉਹ 173 ਸੈਂਟੀਮੀਟਰ ਲੰਬੀ ਹੈ| ਉਸ ਦਾ ਰੰਗ ਸਾਂਵਲਾ ਹੈ ਅਤੇ ਵਾਲ ਕਾਲੇ ਹਨ| ਉਸ ਦੇ ਖੱਬੇ ਅਤੇ ਸੱਜੇ ਹੱਥ ਤੇ ਟੈਟੂ ਬਣੇ ਹੋਏ ਹਨ|

Leave a Reply

Your email address will not be published. Required fields are marked *