ਪੁਲੀਸ ਨੇ ਐਫ.ਸੀ.ਆਈ. ਦੀ ਲੇਬਰ ਦੇ 60 ਬੰਦੇ ਲਏ ਹਿਰਾਸਤ ਵਿੱਚ

ਫ਼ਰੀਦਕੋਟ, 22 ਅਪ੍ਰੈਲ (ਸ.ਬ.) ਲਗਭਗ ਪਿਛਲੇ ਇੱਕ ਹਫਤੇ ਤੋਂ ਐਫ.ਸੀ.ਆਈ. ਅਤੇ ਢੁਆਈ   ਲੇਬਰ ਵਿਚ ਚੱਲ ਰਹੇ ਵਿਵਾਦ ਦੇ ਚੱਲਦਿਆਂ ਇੱਥੇ ਸਪੈਸ਼ਲ ਰੇਲ ਦੀ ਲੋਡਿੰਗ ਦਾ ਕੰਮ ਰੁਕਿਆ ਹੋਇਆ ਸੀ| ਅੱਜ ਪੁਲੀਸ ਨੇ ਵਿਰੋਧ ਕਰ ਰਹੇ ਐਫ.ਸੀ.ਆਈ. ਦੇ 60 ਦੇ ਕਰੀਬ ਕੱਚੇ ਲੇਬਰ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਟੈਂਡਰਾਂ ਰਾਹੀਂ ਠੇਕੇ ਤੇ ਦਿੱਤਾ ਗਿਆ ਸਪੈਸ਼ਲ ਰੇਲ ਗੱਡੀ ਲੋਡ ਕਰਨ ਦਾ ਕੰਮ ਚਾਲੂ ਕਰਵਾਇਆ|
ਪੁਲੀਸ ਵੱਲੋਂ ਇਹ ਕਾਰਵਾਈ ਤੜਕੇ 5 ਵਜੇ ਤੋਂ ਆਰੰਭ ਕੀਤੀ ਗਈ ਅਤੇ ਰੇਲਵੇ ਸਟੇਸ਼ਨ ਅਤੇ ਐਫ.ਸੀ.ਆਈ. ਗੁਦਾਮਾਂ ਨਜ਼ਦੀਕ ਵੱਡੀ ਗਿਣਤੀ ਵਿੱਚ ਪੁਲੀਸ ਬਲ ਅਤੇ ਦੰਗਾ ਰੋਕੂ ਵਾਹਨ ਤੈਨਾਤ ਕੀਤੇ ਗਏ ਸਨ|

Leave a Reply

Your email address will not be published. Required fields are marked *