ਪੁਲੀਸ ਨੇ ਦਾਤੀ ਮਹਾਰਾਜ ਨੂੰ ਲੁਕਆਊਟ ਨੋਟਿਸ ਕੀਤਾ ਜਾਰੀ

ਨਵੀਂ ਦਿੱਲੀ, 14 ਜੂਨ (ਸ.ਬ.) ਬਲਾਤਕਾਰ ਦਾ ਦੋਸ਼ ਲੱਗਣ ਦੇ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦਾਤੀ ਮਹਾਰਾਜ ਵਿਦੇਸ਼ ਭੱਜ ਸਕਦੇ ਹਨ| ਘਟਨਾ ਦੇ ਸਾਹਮਣੇ ਆਉਂਣ ਦੇ ਬਾਅਦ ਦਾਤੀ ਮਹਾਰਾਜ ਅੰਡਰ ਗਰਾਊਂਡ ਹੋ ਗਏ ਹਨ| ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਆਖ਼ਰੀ ਦਾਤੀ ਮਹਾਰਾਜ ਕਿੱਥੇ ਹਨ| ਇਕ ਵੀਡੀਓ ਮੈਸੇਜ਼ ਭੇਜ ਕੇ ਦਾਤੀ ਮਹਾਰਾਜ ਨੇ ਪੁਲੀਸ ਦੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਹੈ| ਸੂਤਰਾਂ ਦੀ ਮੰਨੋ ਤਾਂ ਵਿਦੇਸ਼ ਭੱਜਣ ਦੇ ਡਰ ਤੋਂ ਪੁਲੀਸ ਨੇ ਲੁਕ ਆਊਟ ਸਰਕੁਲਰ ਜਾਰੀ ਕਰ ਦਿੱਤਾ ਹੈ| ਸਾਰੇ ਏਅਰਪੋਰਟ ਨੂੰ ਇਸ ਨੋਟਿਸ ਦੇ ਜ਼ਰੀਏ ਅਲਰਟ ਕਰ ਦਿੱਤਾ ਗਿਆ ਹੈ| ਜੇਕਰ ਬਾਬਾ ਕਿਤੇ ਵਿਦੇਸ਼ ਜਾਣ ਲਈ ਫਲਾਇਟ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਬਾਰੇ ਵਿੱਚ ਤੁਰੰਤ ਪੁਲੀਸ ਨੂੰ ਖਬਰ ਦਿੱਤੀ ਜਾਵੇਗੀ| ਉਨ੍ਹਾਂ ਦੇ ਕੇਸ ਸੰਬੰਧੀ ਡਿਟੇਲ ਅਤੇ ਫੋਟੋ ਵੀ ਏਅਰਪੋਰਟ ਅਥਾਰਿਟੀ ਨੂੰ ਭੇਜੇ ਗਏ ਹਨ| ਮਾਮਲੇ ਦੀ ਸੱਚਾਈ ਜਾਣਨ ਲਈ ਪੁਲੀਸ ਰਾਜਸਥਾਨ ਦੇ ਆਸ਼ਰਮ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਸਮਰਥਕਾਂ ਤੋਂ ਵੀ ਪੁੱਛਗਿਛ ਕਰ ਸਕਦੀ ਹੈ ਤਾਂ ਜੋ ਪੁਲੀਸ ਨੂੰ ਜ਼ਿਆਦਾ ਤੋਂ ਜ਼ਿਆਦਾ ਬਾਬੇ ਦੀ ਸੱਚਾਈ ਦੇ ਬਾਰੇ ਵਿੱਚ ਪਤਾ ਚੱਲ ਸਕੇ| ਇਸ ਦੇ ਨਾਲ ਹੀ ਪੀੜਤਾ ਨੇ ਮੁਕੱਦਮੇ ਵਿੱਚ ਜਿਸ ਗੁਫਾ ਵਾਲੇ ਕਮਰੇ ਦੇ ਵਿੱਚ ਬਲਾਤਕਾਰ ਕੀਤੇ ਜਾਣ ਗੱਲ ਕੀਤੀ ਹੈ, ਉਥੇ ਜਾ ਵੀ ਜਾਂਚ ਕਰੇਗੀ| ਇਨ੍ਹਾਂ ਆਸ਼ਰਮਾਂ ਦੇ ਅੰਦਰ ਜੇਕਰ ਪੀੜਤਾਂ ਦੀ ਤਰ੍ਹਾਂ ਕੋਈ ਦੂਜੀ ਔਰਤ ਸਾਹਮਣੇ ਆ ਜਾਂਦੀ ਹੈ, ਉਸ ਸਥਿਤੀ ਵਿੱਚ ਬਾਬੇ ਦੀਆਂ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ| ਪੁਲੀਸ ਦੀ ਜਾਂਚ ਕੁੱਲ ਮਿਲਾ ਕੇ ਆਸਾਰਾਮ ਬਾਪੂ ਕੇਸ ਦੀ ਤਰ੍ਹਾਂ ਅੱਗੇ ਵਧ ਰਹੀ ਹੈ| ਜਿਸ ਦੇ ਸਾਹਮਣੇ ਆਉਣ ਦੇ ਬਾਅਦ ਪੁਲੀਸ ਨੇ ਆਸਾਰਾਮ ਤੇ ਸ਼ਿਕੰਜਾ ਕੱਸਣ ਲਈ ਆਸ਼ਰਮਾਂ ਵਿੱਚ ਜਾ ਕੇ ਸੇਵਾਦਾਰਾਂ ਦੇ ਬਿਆਨ ਲਏ ਸਨ|

Leave a Reply

Your email address will not be published. Required fields are marked *