ਪੁਲੀਸ ਨੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਫੇਜ਼-3ਬੀ-1 ਮਾਰਕੀਟ ਦੇ ਸਾਹਮਣੇ ਮਟੌਰ ਪੁਲੀਸ ਨੇ ਅੱਜ ਸਵੇਰੇ ਵਿਸ਼ੇਸ਼ ਨਾਕਾ ਲਗਾਇਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਕੇ ਉੱਪਰ ਮੌਜੂਦ ਪੁਲੀਸ ਮੁਲਾਜਮਾਂ ਦੀ ਅਗਵਾਈ ਕਰ ਰਹੇ ਸ੍ਰੀ ਨਿਰਮਲ ਭੱਟੀ ਨੇ ਦਸਿਆ ਕਿ ਇਸ ਨਾਕੇ ਦੌਰਾਨ 8 ਕਾਰ ਚਾਲਕਾਂ ਦੇ ਬਿਨਾ ਸੀਟ ਬੈਲਟ ਅਤੇ 2 ਕੈਬ ਚਾਲਕਾਂ ਦੇ ਬਿਨਾਂ ਵਰਦੀ ਹੋਣ ਤੇ ਚਲਾਨ ਕੀਤੇ ਗਏ|
ਉਹਨਾਂ ਕਿਹਾ ਕਿ ਹਰ ਵਾਹਨ ਚਾਲਕ ਨੇ ਹੀ ਉਹਨਾਂ ਦੀ ਮੋਬਾਇਲ ਉੱਪਰ ਕਿਸੇ ਨਾਲ ਗਲ ਕਰਵਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਕਿਸੇ ਨਾਲ ਗਲ ਕਰਨ ਦੀ ਥਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ|

Leave a Reply

Your email address will not be published. Required fields are marked *