ਪੁਲੀਸ ਨੇ ਲਾਪਤਾ ਬੱਚਾ ਮਾਪਿਆਂ ਨੂੰ ਸੋਂਪਿਆ

ਘੜੂੰਆ, 26 ਅਪ੍ਰੈਲ (ਸ.ਬ.) ਘੜੂੰਆ ਪੁਲੀਸ ਨੇ ਕੁਝ ਦਿਨ ਪਹਿਲਾਂ ਡੱਡੂ ਮਾਜਰਾ ਤੋਂ ਲਾਪਤਾ ਹੋਏ ਬੱਚੇ ਨੂੰ ਲੱਭ ਕੇ ਉਸਦੇ ਮਾਪਿਆਂ ਹਵਾਲੇ ਕੀਤਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਨਫੂਲ ਸਿੰਘ ਐਸ ਐਚ ਉ ਘੜੂੰਆ ਨੇ ਦਸਿਆ ਕਿ ਇਹ ਬੱਚਾ ਬੱਸ ਸਟੈਂਡ ਘੜੂੰਆ ਵਿੱਚ ਮਿਲਿਆ ਸੀ, ਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ| ਪੁਲੀਸ ਨੇ ਇਸ ਬੱਚੇ ਦੇ ਮਾਪਿਆਂ ਦੀ ਭਾਲ ਕਰਕੇ ਇਸ ਬੱਚੇ ਨੂੰ ਉਸਦੇ ਮਾਪਿਆਂ ਹਵਾਲੇ ਕਰ ਦਿਤਾ| ਇਸ ਬੱਚੇ ਦੀ ਪਹਿਚਾਣ ਬਿੱਟੂ ਪੁੱਤਰ ਜੈਮਲ ਸਿੰਘ ਵਸਨੀਕ ਡੱਡੂਮਾਜਰਾ ਵਜੋਂ ਹੋਈ ਹੈ| ਬੱਚੇ ਦੇ ਮਾਪੇ ਆਪਣੇ ਬੱਚੇ ਦੇ ਵਾਪਸ ਮਿਲਣ ਤੇ ਬਹੁਤ ਖੁਸ਼ ਨਜ਼ਰ ਆ ਰਹੇ ਸਨ|

Leave a Reply

Your email address will not be published. Required fields are marked *