ਪੁਲੀਸ ਪਬਲਿਕ ਸਕੂਲ ਵਿੱਚ ਮਨਾਇਆ ਵਣ-ਮਹਾਂ-ਉਤਸਵ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਪੁਲੀਸ ਪਬਲਿਕ ਸਕੂਲ, ਕਮਾਂਡੋ ਕੰਪਲੈਕਸ ਫੇਜ਼-11, ਮੁਹਾਲੀ ਵਿਖੇ ਵਣ-ਮਹਾਂ-ਉਤਸਵ ਮਨਾਇਆ ਗਿਆ| ਇਸ ਮੌਕੇ ਸ.ਗੁਰਮੇਲ ਸਿੰਘ ਮੋਜੋਵਾਲ (ਪ੍ਰਧਾਨ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੋਸਾਇਟੀ ਫੇਜ਼-11, ਮੁਹਾਲੀ) ਮੁੱਖ ਮਹਿਮਾਨ ਸਨ| ਇਹਨਾਂ ਨੇ ਸਕੂਲ ਦੇ ਬੱਚਿਆਂ ਅਤੇ ਸਟਾਫ ਨਾਲ ਮਿਲਕੇ ਸਕੂਲ ਦੇ ਕੈਂਪਸ ਅੰਦਰ 30 ਫਲਦਾਰ ਅਤੇ ਛਾਂ-ਦਾਰ ਪੌਦੇ ਲਾਏ| ਇਸ ਮੌਕੇ ਗੁਰਮੇਲ ਸਿੰਘ ਮੋਜੋਵਾਲ ਨੇ ਬੱਚਿਆਂ ਨੂੰ ਆਪਣੇ ਜਨਮ ਦਿਨ ਤੇ ਹਰ ਸਾਲ ਇੱਕ ਦਰੱਖਤ ਲਾਉਣ ਲਈ ਪ੍ਰੇਰਿਆ ਅਤੇ ਇਸ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ|  ਇਸ ਮੌਕੇ ਤੇ ਸਕੂਲ ਦੇ ਬੱਚਿਆਂ ਦੇ ਰੁੱਖਾਂ-ਬਿਰਖਾਂ ਸਬੰਧੀ ਡ੍ਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਪ੍ਰੋਗਰਾਮ ਦਾ ਸੰਚਾਲਨ ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਸਰਿਤਾ ਰਾਜ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ| ਸਕੂਲ ਦੇ ਬੱਚਿਆਂ ਨੇ ਇਸ ਮੌਕੇ ਤੇ ਸਵਛ ਵਾਤਾਵਰਣ ਦੇ ਵਿਸ਼ੇ ਤੇ ਭਾਸ਼ਣ ਦਿੱਤੇ ਅਤੇ ਕਵਿਤਾਵਾਂ ਸੁਣਾਈਆਂ| ਰੁੱਖਾਂ ਦੇ ਵਿਸ਼ੇ ਤੇ ਹਿੰਦੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ (ਡਿੰਪਲ, ਪੁਸ਼ਤਮ, ਅਕਾਸ਼, ਅਮਨ) ਬੱਚਿਆਂ ਵੱਲੋਂ ਕਵਿਤਾਵਾਂ ਤੇ ਭਾਸ਼ਣ ਦਿੱਤੇ ਗਏ| ਅਧਿਆਪਕਾ ਸ੍ਰੀਮਤੀ ਨੀਰੂ ਅਤੇ ਸ੍ਰੀਮਤੀ ਰਜਨੀ ਦੀ ਅਗਵਾਈ ਹੇਠ ਜਮਾਤ ਨਰਸਰੀ ਤੋਂ ਅੱਠਵੀਂ ਤੱਕ ਡ੍ਰਾਇੰਗ ਮੁਕਾਬਲੇ ਵੀ ਕਰਵਾਏ ਗਏ|
ਡ੍ਰਾਇੰਗ ਮੁਕਾਬਲਿਆਂ ਦੌਰਾਨ ਗਰੁੱਪ-ਏ ਵਿੱਚ ਪ੍ਰਭਜੋਤ ਸਿੰਘ (ਜਮਾਤ ਸੱਤਵੀਂ) ਪਹਿਲੇ,  ਇਸ਼ੂ ਥਾਪਾ (ਜਮਾਤ ਸੱਤਵੀਂ) ਦੂਜੇ ਅਤੇ ਮਨਜੋਤ ਸਿੰਘ (ਜਮਾਤ ਅੱਠਵੀਂ) ਤੀਜੇ ਸਥਾਨ ਤੇ, ਗਰੁੱਪ-ਬੀ ਵਿੱਚ  ਖੁਸ਼ਬੂ ਜਾਨ (ਜਮਾਤ ਛੇਵੀਂ) ਪਹਿਲੇ,  ਹਰਜੋਤ (ਜਮਾਤ ਪੰਜਵੀਂ) ਦੂਜੇ ਅਤੇ ਪੁਸ਼ਤਮ ਥਾਪਾ (ਜਮਾਤ ਛੇਵੀਂ) ਤੀਜੇ ਅਤੇ  ਗਰੂਪ-ਸੀ ਵਿੱਚ ਨੇਹਾ (ਜਮਾਤ ਤੀਸਰੀ) ਪਹਿਲੇ,  ਪਿਯੂਸ (ਜਮਾਤ ਚੌਥੀ) ਦੂਜੇ ਅਤੇ  ਹਿਮਾਂਸ਼ੂ (ਜਮਾਤ ਚੌਥੀ) ਤੀਜੇ ਸਥਾਨ ਤੇ ਰਹੇ|
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਵਿੰਦਰ ਬਾਜਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ| ਅਖੀਰ ਵਿੱਚ ਸਕੂਲ ਦੀ ਵਾਇਸ ਪ੍ਰਿੰਸੀਪਲ ਸ੍ਰੀਮਤੀ ਸਰਬਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *