ਪੁਲੀਸ ਬੋਰਡ ਉਪਰ ਲੱਗੇ ਲੰਗਰ ਦੇ ਬੈਨਰ

ਚੰਡੀਗੜ੍ਹ, 25 ਫਰਵਰੀ (ਰਾਹੁਲ) ਚੰਡੀਗੜ੍ਹ ਦੇ ਸੈਕਟਰ -19 ਦੇ ਪੁਲੀਸ ਥਾਣੇ ਦੇ ਬੋਰਡ ਹੁਣ ਲੰਗਰ ਵੰਡਣ ਲਈ ਵਰਤੇ ਜਾ ਰਹੇ ਹਨ|
ਬੀਤੇ ਦਿਨ ਸ਼ਿਵਰਾਤਰੀ ਮੌਕੇ ਸੈਕਟਰ-18 ਦੀ ਇਲੈਕਲੋਨਿਕਸ  ਮਾਰਕੀਟ ਦੇ ਨਾਲ ਵਾਲੀ ਮਾਰਕੀਟ ਵਿੱਚ ਪਏ ਸੈਕਟਰ – 19 ਥਾਣੇ ਦੇ ਬੋਰਡ ਉਪਰ ਲੰਗਰ ਲਾਉਣ ਵਾਲਿਆਂ ਨੇ ਆਪਣੇ ਬੈਨਰ ਲਗਾ ਦਿੱਤਾ, ਜਿਹਨਾਂ ਉਪਰ ਕਿਰਪਾ ਕਰਕੇ ਲਾਈਨ ਵਿਚ ਆਓ ਅਤੇ ਕਿਰਪਾ ਕਰਕੇ ਲੰਗਰ ਵੇਸਟ ਨਾ ਕਰੋ ਲਿਖਿਆ ਸੀ| ਸਾਰਾ ਦਿਨ ਇਸ ਬੋਰਡ  ਦੀ ਵਰਤੋਂ ਲੰਗਰ ਲਈ ਹੁੰਦੀ ਰਹੀ ਪਰ ਕਿਸੇ ਪੁਲੀਸ ਅਧਿਕਾਰੀ ਨੇ ਅਜਿਹਾ ਕਰਨ ਤੋਂ ਨਹੀਂ ਰੋਕਿਆ|

Leave a Reply

Your email address will not be published. Required fields are marked *