ਪੁਲੀਸ ਮੁਕਾਬਲੇ ਵਿੱਚ ਤਿੰਨ ਨਕਸਲੀ ਹਲਾਕ

ਰਾਏਪੁਰ, 26 ਅਕਤੂਬਰ (ਸ.ਬ.) ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਰਾਜਨਾਂਦਗਾਓਂ ਜ਼ਿਲੇ ਵਿੱਚ ਦੇਰ ਰਾਤ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਇਨਾਮੀ ਨਕਸਲਵਾਦੀ ਮਾਰੇ ਗਏ| ਰਾਜਨਾਂਦਗਾਓਂ ਜ਼ਿਲੇ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਖੜਗਾਓਂ ਥਾਣਾ ਖੇਤਰ ਦੇ ਕੋਪੇਨਕੜਕਾ ਪਿੰਡ ਦੇ ਜੰਗਲ ਵਿੱਚ ਭਾਰਤ ਤਿੱਬਤ ਸਰਹੱਦ ਪੁਲੀਸ ਅਤੇ ਜ਼ਿਲਾ ਫੋਰਸ ਦੇ ਸੰਯੁਕਤ ਦਲ ਨੇ ਰਾਤ ਨੂੰ ਹੋਏ ਮੁਕਾਬਲੇ ਵਿੱਚ ਤਿੰਨ ਨਕਸਲੀਆਂ ਨੂੰ ਮਾਰ ਸੁੱਟਿਆ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੰਯੁਕਤ ਪੁਲੀਸ ਦਲ ਨੂੰ ਮਾਨਪੁਰ ਖੇਤਰ ਵਿੱਚ ਨਕਸਲ ਵਿਰੋਧੀ ਮੁਹਿੰਮ ਵਿੱਚ ਰਵਾਨਾ ਕੀਤਾ ਗਿਆ ਸੀ| ਪੁਲੀਸ ਦਲ ਜਦੋਂ ਰਾਤ ਨੂੰ ਕੋਪੇਨਕੜਕਾ ਪਿੰਡ ਦੇ ਜੰਗਲਾਂ ਵਿੱਚ ਪੁੱਜੀ, ਉਦੋਂ ਨਕਸਲੀਆਂ ਨੇ ਪੁਲੀਸ ਦਲ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਪੁਲੀਸ ਦਲ ਦੀ ਜਵਾਬੀ ਕਾਰਵਾਈ ਤੋਂ ਬਾਅਦ ਨਕਸਲਵਾਦੀ ਉਥੋਂ ਫਰਾਰ ਹੋ ਗਏ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ  ਹਾਦਸੇ ਵਾਲੀ ਜਗ੍ਹਾ ਦੀ ਤਲਾਸ਼ੀ ਤੇ ਉਥੋਂ ਤਿੰਨ ਨਕਸਲਵਾਦੀਆਂ ਦੀਆਂ ਲਾਸ਼ਾਂ, ਇਕ ਏ. ਕੇ.-47 ਰਾਈਫਲ, ਇਕ ਇੰਸਾਸ ਰਾਈਫਲ ਅਤੇ ਇਕ ਐਸ.ਐਲ.ਆਰ. ਰਾਈਫਲ ਬਰਾਮਦ ਹੋਇਆ|
ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਏਰੀਆ ਕਮੇਟੀ ਮੈਂਬਰ ਮਹੇਸ਼, ਏਰੀਆ ਕਮੇਟੀ ਮੈਂਬਰ ਅਤੇ ਪਲੇਮਾੜੀ ਲੋਕਲ ਆਰਗੇਨਾਈਜੇਸ਼ਨ ਸਕਵਾਈਡ ਦੇ ਕਮਾਂਡਰ ਰਾਕੇਸ਼ ਅਤੇ ਇਸੇ ਸਕਵਾਈਡ ਦੇ ਡਿਪਟੀ ਕਮਾਂਡਰ ਰਣਜੀਤ ਦੇ ਰੂਪ ਵਿੱਚ ਹੋਈ ਹੈ| ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨਕਸਲੀਆਂ ਦੇ ਸਿਰ ਪੰਜ, ਪੰਜ ਅਤੇ ਤਿੰਨ ਲੱਖ ਰੁਪਏ ਦਾ ਇਨਾਮ ਸੀ| ਤਿੰਨੋਂ ਨਕਸਲੀ ਬਸਤਰ ਖੇਤਰ ਦੇ ਸਨ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦਲ ਲਗਾਤਾਰ ਖੇਤਰ ਵਿੱਚ ਨਕਸਲ ਵਿਰੋਧੀ ਮੁਹਿੰਮ ਵਿੱਚ ਹਨ| ਇਸ ਸੰਬੰਧ ਵਿੱਚ ਵਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *