ਪੁਲੀਸ ਮੁਲਾਜ਼ਮ ਦੇ ਪੁੱਤਰ ਦੀ ਲਾਸ਼ ਬਰਾਮਦ

ਲੁਧਿਆਣਾ, 5 ਜੂਨ (ਸ.ਬ.) ਸਥਾਨਕ ਚੰਦਨ ਨਗਰ ਵਿੱਚੋਂਅੱਜ ਸਵੇਰੇ ਪੁਲੀਸ ਮੁਲਾਜ਼ਮ ਦੇ ਪੁੱਤਰ ਦੀ ਲਾਸ਼ ਬਰਾਮਦ ਕੀਤੀ ਗਈ ਹੈ| ਜਾਣਕਾਰੀ ਮੁਤਾਬਕ ਮ੍ਰਿਤਕ ਸਿਮਰਨਜੀਤ ਸਿੰਘ (24) ਦਾ ਪਿਤਾ ਗੁਰਚਰਨਜੀਤ ਸਿੰਘ ਆਤਮ ਨਗਰ ਚੌਂਕੀ ਵਿਖੇ ਮੁੰਸ਼ੀ ਵਜੋਂ ਤਾਇਨਾਤ ਹੈ| ਦੱਸਿਆ ਗਿਆ ਹੈ ਕਿ ਮ੍ਰਿਤਕ ਸਿਮਰਨਜੀਤ ਸਿੰਘ ਬੀਤੀ ਸ਼ਾਮ ਐਕਟਿਵਾ ਲੈ ਕੇ ਆਪਣੇ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਪਰਤਿਆ|
ਅੱਜ ਸਵੇਰੇ ਉਸ ਦੀ ਲਾਸ਼ ਚੰਦਨ ਨਗਰ ਵਿੱਚ ਪੈਟਰੋਲ ਪੰਪ ਨੇੜੇ ਸਥਿਤ ਖਾਲੀ ਪਲਾਟ ਵਿੱਚੋਂ ਬਰਾਮਦ ਕੀਤੀ ਗਈ| ਮ੍ਰਿਤਕ ਦੀ ਲਾਸ਼ ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਉਸ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਨਿਕਲਿਆ ਹੋਇਆ ਸੀ| ਫਿਲਹਾਲ ਪੁਲੀਸ ਵਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ| ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ|

Leave a Reply

Your email address will not be published. Required fields are marked *