ਪੁਲੀਸ ਵਲੋਂ ਵਾਹਨਾਂ ਦੀ ਜਾਂਚ ਜਾਰੀ

ਐਸ. ਏ. ਐਸ. ਨਗਰ 25 ਜਨਵਰੀ (ਰਾਹੁਲ) 4  ਫਰਵਰੀ ਨੂੰ ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਪੁਲੀਸ ਵਲੋਂ ਵੱਖ- ਵੱਖ ਥਾਵਾਂ ਉੱਪਰ ਨਾਕੇ ਲਗਾ ਕੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ| ਸਥਾਨਕ ਕੁੰਭੜਾ ਚੌਂਕ ਵਿਖੇ ਪੁਲੀਸ ਨਾਕੇ ਉਪਰ ਤੈਨਾਤ ਮਹਿਲਾ ਸਬ ਇਨਸਪੈਕਟਰ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਨਾਕੇ ਤੋਂ ਲੰਘਣ  ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸਖਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਅਣਸੁਖਾਂਦੀ ਘਟਨਾ ਨਾ ਵਾਪਰ ਸਕੇ| ਉਹਨਾਂ ਕਿਹਾ ਕਿ ਮਹਿਲਾ ਵਾਹਨ ਚਾਲਕਾਂ ਦੇ ਵਾਹਨਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈਅਤੇ ਇਹ ਮੁਹਿੰਮ 4 ਫਰਵਰੀ ਤੱਕ ਜਾਰੀ ਰਹੇਗੀ|

Leave a Reply

Your email address will not be published. Required fields are marked *