ਪੁਲੀਸ ਵਲੋਂ ਵੀ ਆਈ ਪੀ ਵਾਹਨਾਂ ਦੀ ਵਿਸ਼ੇਸ ਚੈਕਿੰਗ !

ਐਸ ਏ ਐਸ ਨਗਰ, 11 ਜਨਵਰੀ (ਸ ਬ) ਅੱਜ  ਫੇਜ -7 ਵਿਚ ਪੁਲੀਸ ਵਲੋਂ ਵਿਸੇਸ ਨਾਕਾਬੰਦੀ ਕਰਕੇ ਵੀ ਆਈ ਪੀ ਗੱਡੀਆਂ, ਲਾਲ ਬੱਤੀ ਵਾਲੀਆਂ ਗੱਡੀਆਂ ਅਤੇ ਪ੍ਰੈਸ ਲਿਖੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ| ਇਸ ਮੌਕੇ ਤਿੰਨ ਪ੍ਰੈਸ ਲਿਖੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ, ਜਿਹਨਾਂ ਉਪਰ ਪ੍ਰੈਸ ਤਾਂ ਲਿਖਿਆ ਹੋਇਆ ਸੀ ਪਰ ਉਹ ਵਾਹਨ ਚਾਲਕ ਪ੍ਰੈਸ ਸਬੰਧੀ ਕੋਈ ਸਬੂਤ ਪੇਸ਼ ਨਾ ਕਰ ਸਕੇ|  ਇਸ ਮੌਕੇ ਪੁਲੀਸ ਪਾਰਟੀ ਦੀ ਅਗਵਾਈ ਕਰ ਰਹੇ ਥਾਣਾ ਮਟੌਰ ਦੇ ਐਸ ਐਚ ਓ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੁੰ ਮੁੱਖ ਰਖਦਿਆਂ ਪੁਲੀਸ ਵਲੋਂ ਇਹ ਚੈਕਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਵੀ ਆਈ ਪੀ ਗੱਡੀਆਂ, ਲਾਲ ਬੱਤੀ ਵਾਲੀਆਂ ਗੱਡੀਆਂ ਅਤੇ ਪ੍ਰੈਸ ਲਿਖੇ ਵਾਹਨਾਂ ਵਿਚ ਕੋਈ ਵਿਅਕਤੀ ਨਸ਼ੇ ਜਾਂ ਹ ੋਰ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨਾ ਕਰ ਸਕੇ| ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਨਸਰ ਨੁੰ ਬਖਸ਼ਿਆ ਨਹੀਂ ਜਾਵੇਗਾ|

Leave a Reply

Your email address will not be published. Required fields are marked *