ਪੁਲੀਸ ਵਲੋਂ ਵੱਖ-ਵੱਖ ਥਾਵਾਂ ਉਪਰ ਚੈਕਿੰਗ ਜਾਰੀ

ਐਸ ਏ ਐਸ ਨਗਰ,19 ਜਨਵਰੀ (ਸ.ਬ.) ਵਿਧਾਨ ਸਭਾ ਚੋਣਾਂ ਦੌਰਾਨ ਮੁਹਾਲੀ ਪੁਲੀਸ ਵਲੋਂ ਸਾਰੇ ਸ਼ਹਿਰ ਵਿਚ ਹੀ ਵੱਖ ਵੱਖ ਥਾਵਾਂ ਉਪਰ ਨਾਕੇ ਲਗਾ ਕੇ ਦਿਨ ਰਾਤ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਵਾਹਨ ਨੂੰ ਬਿਨਾ ਚੈਕਿੰਗ ਨਹੀਂ ਜਾਣ ਦਿਤਾ ਜਾ ਰਿਹਾ|
ਸਥਾਨਕ ਕੁੰਭੜਾ ਚੌਂਕ ਤੇ ਚੈਕਿੰਗ ਦੀ ਅਗਵਾਈ ਕਰ ਰਹੇ ਸਬ ਇੰਸਪੈਕਟਰ ਸੁਖਦੀਪ ਕੌਰ ਨੇ ਦਸਿਆ ਕਿ ਚੋਣਾਂ ਦੌਰਾਨ ਕਿਸੇ ਵੀ  ਸ਼ਰਾਰਤੀ ਅਨਸਰ ਨੁੰ ਬਖਸਿਆ ਨਹੀਂ ਜਾਵੇਗਾ ਅਤੇ ਚੈਕਿੰਗ ਦੌਰਾਨ ਹਰ ਸਮਾਨ ਉਪਰ ਹੀ ਖਾਸ ਨਜਰ ਰੱਖੀ ਜਾ ਰਹੀ ਹੈ| ਉਹਨਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਲੀਸ ਨੂੰ ਸਹਿਯੋਗ ਦੇਣ| ਉਹਨਾਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਮਹਿਲਾ ਵਾਹਨ ਚਾਲਕਾਂ ਨੁੰ ਆਪਣੇ ਮੁੰਹ ਸਿਰ ਉਪਰ ਕਪੜਾ ਬੰਨ ਕੇ ਨਹੀਂ ਜਾਣਾ ਚਾਹੀਦਾ|   ਅਜਿਹੀਆਂ ਮੂੰਹ ਸਿਰ ਲੁਕੋ ਕੇ ਜਾਣ ਵਾਲੀਆਂ ਮਹਿਲਾ ਵਾਹਨ ਚਾਲਕਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਚੋਣਾਂ ਹੋਣ ਤਕ ਇਸ ਤਰਾਂ ਦੀ ਚੈਕਿੰਗ ਜਾਰੀ ਰਹੇਗੀ|

Leave a Reply

Your email address will not be published. Required fields are marked *