ਪੁਲੀਸ ਵਲੋਂ 2 ਵਾਹਨ ਚੋਰ ਕਾਬੂ, 7 ਮੋਟਰਸਾਈਕਲ ਬਰਾਮਦ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.)  ਮੁਹਾਲੀ ਪੁਲੀਸ ਨੇ ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਥਾਣਾ ਫੇਜ 1 ਦੇ ਮੁੱਖ ਅਫਸਰ ਸ੍ਰੀ ਮਨਫੂਲ ਸਿੰਘ ਨੇ ਦਸਿਆ ਕਿ ਪੁਲੀਸ ਚੌਂਕੀ  ਇੰਡਸਟਰੀਅਲ ਏਰੀਆ ਫੇਜ਼ 8 ਮੁਹਾਲੀ ਦੇ ਇੰਚਾਰਜ ਅਵਤਾਰ ਸਿੰਘ, ਏ ਐਸ ਅ ਾਈ ਸੰਦੀਪ ਕੁਮਾਰ ਸਮੇਤ ਪੁਲੀਸ ਪਾਰਟੀ ਵਲੋਂ ਮੁਖਬਰੀ ਦੇ ਅਧਾਰ ਤੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਉਰਫ ਗਿੰਦੀ ਅਤੇ ਨੇਤਰ ਸਿੰਘ ਉਰਫ ਗੋਲਡੀ (ਦੋਵੇਂ ਵਸਨੀਕ ਪਿੰਡ ਬਰਿਆਲੀ ਜਿਲਾ ਮੁਹਾਲੀ) ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਚੋਰੀ ਕੀਤੇ ਹੌਏ ਸੱਤ ਮੋਟਰਸਾਈਕਲ ਬਰਾਮਦ ਕੀਤੇ ਹਨ| 
ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵਿਰੁਧ ਥਾਣਾ ਫੇਜ 1 ਵਿਖੇ ਆਈ ਪੀ ਸੀ ਦੀ ਧਾਰਾ 379 ਅਧੀਨ ਮਾਮਲਾ ਦਰਜ ਕਰਕੇ ਦੋਵਾਂ ਵਿਅਕਤੀਆਂ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ| ਗ੍ਰਿਫਤਾਰ ਕੀਤੇ ਗੁਰਵਿੰਦਰ ਸਿੰਘ ਖਿਲਾਫ ਪਹਿਲਾਂ ਵੀ ਕੁਝ ਮੁਕਦਮੇ ਦਰਜ ਹਨ, ਇਸੇ ਤਰਾਂ ਨੇਤਰ ਸਿੰਘ ਖਿਲਾਫ ਪਹਿਲਾਂ 5 ਮੁਕਦਮੇ ਦਰਜ ਹਨ|  ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਪੁਲੀਸ ਵਲੋਂ ਸ਼ਹਿਰ ਵਿਚ ਹੋਰ ਚੋਰੀਆਂ ਅਤੇ ਮੋਬਾਇਲ ਖੋਹ ਦੀਆਂ ਘਟਨਾਂਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ| 

Leave a Reply

Your email address will not be published. Required fields are marked *