ਪੁਲੀਸ ਵਲੋਂ 50,000 ਰੁਪਏ ਲੁੱਟਣ ਵਾਲੇ ਤਿੰਨ ਨੌਜਵਾਨ ਕਾਬੂ

ਐਸ ਏ ਐਸ ਨਗਰ,10 ਫਰਵਰੀ (ਸ ਬ) : ਬੀਤੇ ਦਿਨ ਮੁਹਾਲੀ ਦੇ ਫਰੈਂਕੋ ਹੋਟਲ ਚੌਂਕ, ਸਟੇਟ ਬੈਂਕ ਆਫ ਇੰਡੀਆ ਦੇ ਬਾਹਰ ਦਿਨ ਦਿਹਾੜੇ ਇਕ ਵਿਅਕਤੀ ਤੋਂ 50,000 ਰੁਪਏ ਖੋਹ ਕੇ ਭੱਜਣ ਵਾਲੇ ਤਿੰਨ ਨੌਜਵਾਨਾਂ  ਨੁੰ ਅੱਜ ਪੁਲੀਸ ਨੇ ਕਾਬੂ ਕਰ ਲਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੱਤਰਕਾਰ ਸੰਮੇਲਨ ਵਿਚ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਏ ਐਸ ਆਈ ਪ੍ਰਿਤਪਾਲ ਦੀ ਅਗਵਾਈ ਵਿਚ ਪੁਲੀਸ ਨੇ ਦਾਰਾ ਸਟੂਡੀਓ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਪੁਲੀਸ ਪਾਰਟੀ ਦੇ ਸ਼ੱਕ ਦੇ ਆਧਾਰ ਉਪਰ ਰੋਪੜ ਵਲੋਂ ਆਉਂਦੀ ਇਕ ਇੰਡੀਕਾ ਕਾਰ ਨੂੰ ਰੋਕਿਆ,ਜਿਸ ਵਿਚ ਬੈਠੇ ਤਿੰਨ ਨੌਜਵਾਨਾਂ ਤੋਂ ਜਦੋਂ ਪੁਲੀਸ ਨੇ ਇਕਲੇ ਇਕਲੇ ਤੋਂ ਸਖਤੀ ਨਾਲ ਪੁਛਗਿਛ ਕੀਤੀ ਤਾਂ ਇਹਨਾ ਨੌਜਵਾਨਾਂ ਨੇ ਆਪਣਾ ਗੁਨਾਹ ਕਬੂਲ ਕਰਕੇ ਮੰਨ  ਲਿਆ ਕਿ ਬੀਤੇ ਦਿਨ ਇਹਨਾਂ ਨੇ ਹੀ ਇਕ ਵਿਅਕਤੀ ਤੋਂ 50000 ਰੁਪਏ ਖੋਹੇ ਸਨ|  ਪੁਲੀਸ ਨੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਖੋਹੀ ਗਈ 50000 ਰੁਪਏ ਦੀ ਰਕਮ ਵਿਚੋਂ 40,000 ਰੁਪਏ ਇਹਨਾਂ ਕੋਲੋਂ ਬਰਾਮਦ ਕਰ ਲਏ ਹਨ ਅਤੇ ਇਹਨਾ ਦੀ ਇੰਡੀਕਾ ਕਾਰ ਨੂੰ ਵੀ ਕਬਜੇ ਵਿਚ ਲੈ ਲਿਆ ਹੈ|
ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਇਹਨਾਂ ਮੁਲਜਮਾਂ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਪਿੰਡ ਗਿੱਲ ਲੁਧਿਆਣਾ,ਵਜਨ ਮਹਾਰੋਹ ਵਸਨੀਕ ਦਸੋਰਿਆ ਬਿਹਾਰ ਹਾਲ ਵਸਨੀਕ ਲੁਧਿਆਣਾ, ਰਾਜ ਕੁਮਾਰ ਵਾਸੀ ਬਿਹਾਰ ਹਾਲ ਵਸਨੀਕ ਲੁਧਿਆਣਾ ਵਜੋਂ ਹੋਈ ਹੈ|
ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲੀਸ ਨੂੰ ਇਹਨਾਂ ਮੁਲਜਮਾਂ ਤੋਂ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ|

 

Leave a Reply

Your email address will not be published. Required fields are marked *