ਪੁਲੀਸ ਵਿਭਾਗ ਦੇ ਮੁਲਾਜਮਾਂ ਨੂੰ ਕੋਵਿਡ-19 ਤੋਂ ਬਚਾਓ ਲਈ ਸੂਤੀ ਕਪੜੇ ਦੇ ਮਾਸਕ ਵੰਡੇ

ਐਸ.ਏ.ਐਸ.ਨਗਰ, 1 ਜੁਲਾਈ (ਸ.ਬ.) ਭਾਈ ਘੱਨਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਪੁਲੀਸ ਵਿਭਾਗ ਦੇ ਮੁਲਾਜਮਾਂ ਨੂੰ ਕੋਵਿਡ-19 ਤੋਂ ਬਚਾਓ ਲਈ ਸੂਤੀ ਕਪੜੇ ਦੇ ਮਾਸਕ ਮੁਫਤ ਵੰਡੇ ਗਏ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ. ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਸਫਲ ਬਨਾਉਣ ਲਈ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਇਸ ਮਾਹਾਂਮਾਰੀ ਤੋਂ ਬਚਾਓ ਕੀਤਾ ਜਾ ਸਕੇ| ਉਹਨਾਂ ਦੱਸਿਆ ਕਿ ਇਸ ਦੌਰਾਨ ਸੁਸਾਇਟੀ ਵਲੋਂ ਲੱਗਭੱਗ 4500 ਮਾਸਕ ਵੰਡੇ ਗਏ ਹਨ|  
ਇਸ ਮੌਕੇ ਸਬ ਇੰਸਪੈਕਟਰ ਹਰਸੰਦੀਪ ਸਿੰਘ, ਦਵਿੰਦਰ ਸਿੰਘ, ਪ੍ਰਧਾਨ ਸੰਜੀਵ ਰਾਬੜਾ, ਮੀਤ ਪ੍ਰਧਾਨ ਨਰੇਸ਼ ਵਰਮਾ ਅਤੇ ਹੋਰ ਪੁਲੀਸ ਮੁਲਾਜਮ ਹਾਜਿਰ ਸਨ|   

Leave a Reply

Your email address will not be published. Required fields are marked *