ਪੁਲੀਸ ਵੱਲੋਂ ਹਥਿਆਰਾਂ ਸਮੇਤ ਇੱਕ ਵਿਅਕਤੀ ਕਾਬੂ

ਜੰਮੂ, 22 ਫਰਵਰੀ (ਸ.ਬ.) ਪੁਲੀਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਹਥਿਆਰਾਂ ਸਮੇਤ ਇਕ ਅਪਰਾਧੀ ਗ੍ਰਿਫਤਾਰ ਕੀਤਾ ਹੈ| ਜਾਣਕਾਰੀ ਮੁਤਾਬਕ ਗੰਗਾਇਲ ਤੋਂ ਪੁਲੀਸ ਨੇ ਇਕ ਅਪਰਾਧੀ ਨੂੰ ਹਿਰਾਸਤ  ਵਿੱਚ ਲੈ ਲਿਆ ਹੈ| ਉਸ ਦੇ ਕੋਲੋਂ 12 ਬੋਰ ਦੀ ਬੰਦੂਕ, ਪਿਸਤੌਲ ਦੇ 18 ਕਾਰਤੂਸ ਅਤੇ .315 ਦਾ ਇਕ ਕਾਰਤੂਸ ਬਰਾਮਦ ਕੀਤਾ ਗਿਆ ਹੈ|
ਜ਼ਿਕਰਯੋਗ ਹੈ ਕਿ ਅਪਰਾਧੀ ਦੀ ਪਛਾਣ ਪਰਮਜੀਤ ਸਿੰਘ ਉਰਫ ਪਕੰਜ ਪੁੱਤਰ ਹਰਨਾਮ ਸਿੰਘ ਵਾਸੀ ਸਿਯੋੜਾ, ਗੰਗਾਇਲ ਦੇ ਰੂਪ ਵਿੱਚ ਹੋਈ ਹੈ|

Leave a Reply

Your email address will not be published. Required fields are marked *