ਪੁਲੀਸ ਸ਼ਹੀਦੀ ਦਿਹਾੜੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਖੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ਮੁਲਾਜਮਾਂ ਨੇ ਖੂਨਦਾਨ ਕੀਤਾ


ਪਟਿਆਲਾ,21 ਅਕਤੂਬਰ (ਬਿੰਦੂ ਸ਼ਰਮਾ) ਪਟਿਆਲਾ ਪੁਲੀਸ ਵਲੋਂ ਪੁਲੀਸ ਸ਼ਹੀਦੀ ਦਿਹਾੜੇ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਆਈ ਜੀ ਜਤਿੰਦਰ ਸਿੰਘ ਔਲਖ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਅੋਲਖ ਨੇ ਕਿਹਾ ਕਿ ਪੁਲੀਸ ਸ਼ਹੀਦੀ ਦਿਵਸ ਮੌਕੇ ਜਿੱਥੇ ਉਹਨਾਂ ਨੂੰ ਆਪਣੇ ਬਹਾਦਰ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਦਿੱਤੀਆਂ ਸ਼ਹਾਦਤਾਂ ਤੇ ਮਾਣ ਮਹਿਸੂਸ ਹੋ ਰਿਹਾ ਹੈ ਉੱਥੇ ਦਿਲ ਵਿੱਚ ਦੁਖ ਵੀ ਹੈ ਕਿ ਸਾਡੇ ਇਹ ਬਹਾਦੁਰ ਸਾਥੀ ਅੱਜ ਸਾਡੇ ਵਿੰਚ ਮੌਜੂਦ ਨਹੀਂ ਹਨ| 
ਇਸ ਮੌਕੇ ਜਿਲ੍ਹਾ ਪੁਲੀਸ ਮੁਖੀ ਸ੍ਰ. ਬਿਕਰਜੀਤ ਦੁੱਗਲ ਦੀ ਅਗਵਾਈ           ਹੇਠ ਖੂਨਦਾਨ ਕਂੈਪ ਵੀ ਲਗਾਇਆ ਗਿਆ| ਕੈਂਪ ਦੌਰਾਨ ਮੁੱਖ ਮਹਿਮਾਨ ਆਈ ਜੀ ਜਤਿੰਦਰ ਸਿੰਘ ਔਲਖ ਅਤੇ ਐਸ ਐਸ ਪੀ ਪਟਿਆਲਾ ਵਿਕਰਜੀਤ ਦੁੱਗਲ ਨੇ ਵੀ ਖੂਨਦਾਨ ਕੀਤਾ| ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਆਈ ਜੀ ਸ੍ਰੀ ਔਲਖ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ, ਇਸ ਲਈ ਪੁਲੀਸ ਅਫਸਰਾਂ ਅਤੇ ਮੁਲਾਜਮਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ| 
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪਟਿਆਲਾ ਦੇ ਐਸ ਐਸ ਪੀ ਸ੍ਰੀ ਵਿਕਰਮ ਦੁੱਗਲ ਨੇ ਕਿਹਾ ਕਿ ਪੁਲੀਸ ਸ਼ਹੀਦੀ ਦਿਹਾੜੇ ਤੇ ਖੂਨਦਾਨ ਕਂੈਪ ਲਗਾ ਕੇ ਸ਼ਹੀਦ ਪੁਲੀਸ ਮੁਲਾਜਮਾਂ ਨੂੰ ਸ਼ਰਧਾਂਜਲੀ ਦਿਤੀ ਗਈ ਹੈ| ਉਹਨਾਂ ਕਿਹਾ ਕਿ ਜਿਹੜੇ ਪੁਲੀਸ ਜਵਾਨ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ਕਰਦਿਆਂ ਕੋਰੋਨਾ ਪਾਜੀਟਿਵ ਹੋਣ ਤੋਂ ਬਾਅਦ ਹੁਣ ਬਿਲਕੁਲ ਠੀਕ ਹੋ ਚੁਕੇ ਹਨ, ਉਹਨਾਂ ਨੂੰ ਪਲਾਜਮਾ ਦਾਨ ਕਰਨ ਲ ਈ ਪ੍ਰੇਰਿਤ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮਾਹਿਰ ਡਾਕਟਰਾਂ ਵਲੋਂ ਕੋਵਿਡ 19 ਨੂ ੰਹਰਾ ਚੁਕੇ ਪੁਲੀਸ ਮੁਲਾਜਮਾਂ ਦੇ ਟੈਸਟ ਕੀਤੇ ਗਏ ਹਨ, ਜਿਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਇਹਨਾਂ ਮੁਲਾਜਮਾਂ ਦਾ ਪਲਾਜਮਾ ਦਾਨ ਕਰਨ ਲਈ ਯਤਨ ਕੀਤੇ ਜਾਣਗੇ| 
ਇਸ ਖੂਨਦਾਨ ਕੈਂਪ ਵਿੱਚ 80  ਦੇ ਕਰੀਬ ਪੁਲੀਸ ਅਫਸਰ ਅਤੇ ਮੁਲਾਜਮ ਖੂਨਦਾਨ ਕਰ ਚੁਕੇ ਸਨ|

Leave a Reply

Your email address will not be published. Required fields are marked *