ਪੁਲੀਸ ਸਾਂਝ ਕਮੇਟੀ ਨੇ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 3 ਮਾਰਚ (ਸ਼ਬ ਪੁਲੀਸ ਸਾਂਝ ਕੇੱਦਰ ਸਿਟੀ-1 ਮੁਹਾਲੀ ਦੇ ਥਾਣੇਦਾਰ ਮੋਹਨ ਸਿੰਘ ਅਤੇ ਹੋਰ ਸਟਾਫ ਨੇ ਕੇਮਟੀ ਮੈਂਬਰਾਂ ਦੇ ਨਾਲ ਫਰੈਂਕੋ ਹੋਟਲ ਫੇਜ਼-1 ਦੇ ਸਾਮ੍ਹਣੇ ਜਾਗਰੂਕਤਾ ਕੈਂਪ ਲਗਾਇਆ ਜਿਸ ਵਿੱਚ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਦੀਆਂ ਮੋਬਾਈਲ ਐਪਲੀਕੇਸ਼ਨਾਂ ਸ਼ਕਤੀ, ਪੀ ਪੀ ਸਾਂਝ ਨੋ ਯੂਅਰ ਪੁਲੀਸ ਐਪ ਬਾਰੇ ਜਾਣਕਾਰੀ ਦਿੱਤੀਗਈ ਅਤੇ ਵਾਹਨ ਚਾਲਕਾਂ ਨੂੰ ਫੁੱਲ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਇਸ਼ਤਿਹਾਰ ਦਿੱਤੇ ਗਏ।
ਇਸ ਮੌਕੇ ਤੇ ਸਾਂਝ ਕਮੇਟੀ ਮੈਂਬਰ ਸ਼ ਗੁਰਮੁੱਖ ਸਿੰਘ ਸੋਹਲ , ਸ੍ਰੀ ਰਜਿੰਦਰ ਪ੍ਰਸਾਦ ਸਰਮਾ, ਸ਼ ਗੁਰਵਿੰਦਰ ਸਿੰਘ, ਸ੍ਰੀ ਰਜਨੀਸ਼ ਕੁਮਾਰ, ਸ੍ਰੀ ਪੀ ਐਸ਼ ਵਿਰਦੀ, ਸ਼ ਚਰਨਕਮਲ ਸਿੰਘ, ਸ਼ ਹਰਵਿੰਦਰ ਸਿੰਘ, ਸ਼ ਸਵਰਨ ਸਿੰਘ ਬੈਦਵਾਣ ਸ੍ਰੀ ਐਨ ਪੀ ਸਿੰਘ ਬ੍ਰਾਚ ਮੈਨੇਜਰ ਓ ਬੀ ਸੀ ਬੈਂਕ ਫੇਜ਼-6 ਮੁਹਾਲੀ, ਸ੍ਰ ਅਮਰਜੀਤ ਸਿੰਘ ਪਟਿਆਲਵੀ, ਸ੍ਰੀ ਪ੍ਰਵੀਨ ਕਪੂਰ, ਸ੍ਰ ਜੈ ਸਿੰਘ ਸੈਣੀ, ਸ਼ ਗਿਆਨ ਸਿੰਘ, ਸ਼ ਗੁਰਨਾਮ ਸਿੰਘ ਹਾਜਰ ਸਨ।

Leave a Reply

Your email address will not be published. Required fields are marked *