ਪੁਲੀਸ ਹਿਰਾਸਤ ਤੋਂ ਅੱਤਵਾਦੀ ਫਰਾਰ, 2 ਪੁਲੀਸ ਕਰਮਚਾਰੀ ਮੁਅੱਤਲ

ਸ਼੍ਰੀਨਗਰ, 13 ਜੂਨ (ਸ.ਬ.) ਕਸ਼ਮੀਰ ਵਿੱਚ ਬਾਰਾਮੁਲਾ ਜ਼ਿਲੇ ਦੇ ਸੋਪੋਰ ਕਸਬੇ ਵਿੱਚ ਪੁਲੀਸ ਹਿਰਾਸਤ ਤੋਂ ਇਕ ਅੱਤਵਾਦੀ ਫਰਾਰ ਹੋਣ ਦੇ ਬਾਅਦ ਦੋ ਪੁਲਸ ਕਰਮਚਾਰੀਆਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ| ਅੱਤਵਾਦੀ ਨੂੰ ਡੇਢ ਸਾਲ ਪਹਿਲੇ ਗ੍ਰਿਫਤਾਰ ਕੀਤਾ ਗਿਆ ਸੀ| ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲੀਸ ਅਬਦੁਲ ਮਜੀਦ ਮੀਰ ਨੂੰ ਅਦਾਲਤ ‘ਵਿੱਚ ਸੁਣਵਾਈ ਦੇ ਬਾਅਦ ਪੁਲੀਸ ਸਟੇਸ਼ਨ ਬੋਮਾਈ ਵਾਪਸ ਲੈ ਜਾ ਰਹੀ ਸੀ| ਪੁਲੀਸ ਨੇ ਫਰਾਰ ਅੱਤਵਾਦੀ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ| ਮੀਰ ਵਾਸੀ ਤੁੱਜਰ ਸੋਪੋਰ ਨੂੰ 25 ਨਵੰਬਰ 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਉਸ ਦਿਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲੇ ਦੇ ਤਿੰਨ ਘੰਟਿਆਂ ਬਾਅਦ ਲਸ਼ਕਰ ਅੱਤਵਾਦੀ ਮੀਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *