ਪੁਸਤਕ ‘ਨੈਤਿਕਤਾ’ ਬਾਰੇ ਸੈਮੀਨਾਰ ਕਰਵਾਇਆ

ਚੰਡੀਗੜ੍ਹ 27 ਜਨਵਰੀ (ਸ.ਬ.) ਪੰਜਾਬ ਕਲਾ ਭਵਨ ਸੈਕਟਰ -16 ਚੰਡੀਗੜ੍ਹ ਵਿਖੇ ਪੰਜਾਬੀ ਪੀਪਲ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਵਲੋਂ ‘ਨੈਤਿਕਤਾ’ ਉੱਤੇ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਕਨੇਡਾ ਵਾਸੀ ਐਡਵੋਕੇਟ ਅਜੈਬ ਸਿੰਘ ਚੱਠਾ ਵਿਸ਼ੇਸ਼ ਮਹਿਮਾਨ ਸਨ| ਸੈਮੀਨਾਰ ਦੀ ਪ੍ਰਧਾਨਗੀ ਡਾ. ਸੈਵਰਾਜ ਸੰਧੂ ਨੇ ਕੀਤੀ ਅਤੇ ਪੁਸਤਕ ‘ਨੈਤਿਕਤਾ’ ਬਾਰੇ ਪਰਚਾ ਡਾ. ਮੀਨਾਕਸ਼ੀ ਰਾਠੌਰ ਨੇ ਪੜ੍ਹਿਆ|
ਵੱਡੀ ਗਿਣਤੀ ਵਿੱਚ ਪੰਜਾਬ ਅਤੇ ਟ੍ਰਾਈਸਿਟੀ ਤੋਂ ਆਏ ਵਿਦਵਾਨਾਂ, ਮਹਿਮਾਨਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਡਾ. ਮੀਨਾਕਸ਼ੀ ਰਾਠੌਰ ਨੇ ਕਿਤਾਬ ਦੀ ਵਿਸਤਰਿਤ ਜਾਣਕਾਰੀ ਨੂੰ ਸੰਖੇਪ ਵਿੱਚ ਸਮੇਟਦਿਆ ਵੱਖ-ਵੱਖ ਲੇਖਕਾਂ ਵਲੋਂ ਛਪੀਆਂ ਵਾਰਤਕ ਅਤੇ ਕਹਾਣੀਆਂ ਦੀ ਜਾਣਕਾਰੀ ਇਸ ਤਰ੍ਹਾਂ ਦਿੱਤੀ ਕਿ ਇਸ ਕਿਤਾਬ ਨੂੰ ਪੜ੍ਹਣ ਦੀ ਉਤਸੁਕਤਾ ਸਹਿਜੇ ਹੀ ਵਪਕੀ ਹੈ| ਡਾ. ਅਰਵਿੰਦਰ ਢਿਲੋਂ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਕੇਵਲ ਪੈਸਾ ਅਤੇ ਸਹੂਲਤਾਂ ਹੀ ਨਹੀਂ ਸਗੋਂ ਚੰਗੇ ਸੰਸਕਾਰ ਵੀ ਲਾਜ਼ਮੀ ਦੇਣੇ ਚਾਹੀਦੇ ਹਨ|
ਡਾ. ਨਿਰਮਲ ਜਸਵਾਲ ਨੇ ਕਿਤਾਬ ਦੇ ਸੰਪਾਦਕਾਂ ਨੂੰ ਖੁਸ਼ਾਮਦੀਦ ਕਹਿੰਦਿਆਂ ਰੋਜ਼ਾਨਾ ਜ਼ਿੰਦਗੀ ਵਿੱਚ ਨੈਤਿਕਤਾ ਦੇ ਵਰਤਾਰੇ ਸਾਂਝੇ ਕੀਤੇ| ਡਾ. ਕਲਜੀਤ ਕੌਰ ਅਤੇ ਡਾ. ਅਮਰਦੀਪ ਕੌਰ ਨੇ ਵੀ ਆਪੋ ਆਪਣੇ ਵਿਚਾਰ ਦਿੰਦਿਆ ਗੁਰਬਾਣੀ ਵਿਚੋਂ ਉਦਾਹਰਣਾਂ ਦੇ ਕੇ ਅਤੇ ਮੌਜੂਦਾਂ ਦੌਰ ਵਿੱਚ ਜ਼ਿੰਦਗੀ ਵਿਚੋਂ ਗਵਾਚ ਰਹੀਆਂ ਕਦਰਾਂ ਕੀਮਤਾਂ ਦੇ ਪੈ ਰਹੇ ਬੁਰੇ ਅਸਰ ਨੂੰ ਕਾਬੂ ਕਰਨ ਲਈ ਇਸ ਪੁਸਤਕ ਨੂੰ ਵਿਦਿਆਰਥੀਆਂ ਤੱਕ ਪੁਜਾਉਣਾ ਇਕ ਵਧੀਆ ਯਤਨ ਦੱਸਿਆ|
ਵਿਸ਼ੇਸ਼ ਮਹਿਮਾਨ ਐਡਵੋਕੇਟ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਇਹ ਉਪਰਾਲਾ ਜੋ ਅਸੀਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਇਵੇਂ ਹੀ ਸਦਾ ਚੱਲਦਾ          ਰਹੇਗਾ| ਉਹਨਾਂ ਵੱਧ ਤੋਂ ਵੱਧ ਲੇਖਕਾਂ ਨੂੰ ਅਗਲੀ ਨਵੀਂ ਕਿਤਾਬ ਵਿੱਚ ਛਪਣ ਲਈ ਨੈਤਿਕਤਾ ਬਾਰੇ ਰਚਨਾਵਾਂ ਭੇਜਣ ਲਈ ਕਿਹਾ ਅਤੇ ਇਸ ਸੈਮੀਨਾਰ ਦੇ ਪ੍ਰਬੰਧ ਲਈ ਵਿਸ਼ੇਸ਼ ਤੌਰ ਤੇ ਕਿਰਨ ਸੰਧੂ ਦਾ ਧੰਨਵਾਦ ਵੀ ਕੀਤਾ|
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਵੈਰਾਜ ਸੰਧੂ ਨੇ ਕਿਹਾ ਕਿ ਨੈਤਿਕਤਾ ਵਧੀਆ ਜਿੰਦਗੀ ਜਿਉਣ ਦੇ ਅਸੂਲ ਹਨ ਅਤੇ ਉਨ੍ਹਾਂ ਇਕ ਕਹਾਣੀ ਸੁਣਾ ਕੇ ਆਪਣੇ ਬਚਪਨ ਵਿੱਚ ਦਾਦੀਆਂ, ਨਾਨੀਆਂ ਤੋਂ ਕਹਾਣੀਆਂ ਰਾਹੀਂ ਬੱਚਿਆਂ ਨੂੰ ਮਿਲਦੀ ਨੈਤਿਕਤਾ ਚੇਤੇ ਕਰਵਾਈ|

Leave a Reply

Your email address will not be published. Required fields are marked *