ਪੁੰਛ ਜਿਲੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬਾਰੀ

ਜੰਮੂ, 28 ਮਾਰਚ (ਸ.ਬ.) ਜੰਮੂ ਕਸ਼ਮੀਰ ਵਿੱਚ ਬੀਤੀ ਰਾਤ ਪੁੰਛ ਜਿਲ੍ਹੇ ਦੀ ਕੰਟਰੋਲ ਰੇਖਾ ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਗੋਲੀਬਾਰੀ ਹੋਈ| ਰੱਖਿਆ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਸੈਨਾ ਨੇ ਪੁੰਛ ਜਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਖਰੀ ਕਰਮਰਾ ਇਲਾਕੇ ਵਿੱਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ| ਅਧਿਕਾਰੀ ਅਨੁਸਾਰ ਪਾਕਿਸਤਾਨ ਨੇ ਬੀਤੀ ਰਾਤ 8.30 ਵਜੇ ਗੋਲੀਬਾਰੀ ਸ਼ੁਰੂ ਕੀਤੀ, ਜੋ ਲਗਭਗ ਅੱਧੇ ਘੰਟੇ ਤੱਕ ਜਾਰੀ ਰਹੀ| ਭਾਰਤੀ ਫੌਜ ਨੇ ਇਸ ਦਾ ਭਰਪੂਰ ਜਵਾਬ ਦਿੱਤਾ|

Leave a Reply

Your email address will not be published. Required fields are marked *