ਪੁੰਛ ਤੇ ਰਾਜੌਰੀ ਵਿੱਚ ਪਾਕਿਸਤਾਨ ਨੇ ਤੋੜਿਆ ਸੀਜ਼ਫਾਇਰ, ਭਾਰਤੀ ਫੌਜ ਨੇ ਦਿੱਤਾ ਮੂੰਹਤੋੜ ਜਵਾਬ

ਪੁੰਛ, 18 ਅਕਤੂਬਰ (ਸ.ਬ.) ਪਾਕਿਸਤਾਨ ਨੇ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਣ ਕਰਦੇ ਹੋਏ ਜੰਮੂ-ਕਸ਼ਮੀਰ ਦੇ ਬਾਰਡਰ ਖੇਤਰ ਵਿੱਚ ਫਾਇਰਿੰਗ ਕੀਤੀ|  ਪਾਕਿਸਤਾਨ ਨੇ ਅੱਜ ਪੁੰਛ ਦੇ ਬਾਲਾਘਾਟ ਸੈਕਟਰ ਅਤੇ ਰਾਜੌਰੀ ਦੇ ਮਾਂਜਾਕੋਟ ਇਲਾਕੇ ਵਿੱਚ ਗੋਲਾਬਾਰੀ ਕੀਤੀ ਅਤੇ ਇਲਾਕੇ ਵਿੱਚ ਮੋਰਟਾਰ ਵੀ ਦਾਗੇ| ਮੇਂਡਰ ਸੈਕਟਰ ਵਿੱਚ ਵੀ ਪਾਕਿਸਤਾਨ ਫਾਇਰਿੰਗ ਕਰ ਰਿਹਾ ਹੈ| ਭਾਰਤੀ ਜਵਾਨ ਪਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਦਾ ਮੂੰਹ-ਤੋੜ ਜਵਾਬ ਦੇ ਰਹੇ ਹਨ| ਖਬਰ ਲਿਖੇ ਜਾਣ ਤੱਕ ਬਾਰਡਰ ਪਾਰ ਤੋਂ ਫਾਇਰਿੰਗ ਹੋ ਰਹੀ ਸੀ| ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ|

Leave a Reply

Your email address will not be published. Required fields are marked *