ਪੁੰਛ ਵਿੱਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਜ਼ਖਮੀ

ਜੰਮੂ, 17 ਨਵੰਬਰ (ਸ.ਬ.) ਪੁੰਛ ਅਤੇ ਜੰਮੂ ਜ਼ਿਲੇ ਵਿੱਚ ਕੰਟਰੋਲ ਰੇਖਾ ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਜੰਗਬੰਦੀ ਉਲੰਘਣਾ ਵਿੱਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ| ਪਾਕਿਸਤਾਨ ਗੋਲੀਬਾਰੀ ਦਾ ਭਾਰਤ ਜਵਾਨਾਂ ਨੇ ਕਾਰਾਰ ਜਵਾਬ ਦਿੱਤਾ| ਇਕ ਅਧਿਕਾਰੀ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਫੌਜ ਨੇ ਅੱਜ ਲਗਾਤਾਰ ਤੀਜੇ ਦਿਨ ਤੱਕ ਜੰਗਬੰਦੀ ਦੀ ਉਲੰਘਣਾ ਕੀਤੀ| ਫੌਜ ਦੇ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੇਖਾ ਤੇ ਪੁੰਛ ਸੈਕਟਰ ਵਿੱਚ ਸਵੇਰੇ ਪੌਣੇ ਅੱਠ ਵਜੇ ਪਾਕਿਸਤਾਨ ਫੌਜ ਨੇ ਛੋਟੇ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਂ ਵੀ ਸੁੱਟੇ| ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਫੌਜ ਨੇ ਮੂੰਹਤੋੜ ਅਤੇ ਪ੍ਰਭਾਵੀ ਜਵਾਬ ਦਿੱਤਾ| ਗੋਲੀਬਾਰੀ ਅਜੇ ਵੀ ਜਾਰੀ ਹੈ|
ਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਉਲੰਘਣਾ ਦੇ ਇਕ ਹੋਰ ਮਾਮਲਾ ਵਿੱਚ ਪਕਿਸਤਾਨੀ ਫੌਜ ਨੇ ਕਲ੍ਹ ਰਾਤ ਅਖਨੂਰ ਸੈਕਟਰ ਦੇ ਖੋਊਰ ਬੈਲਟ ਵਿੱਚ ਕੰਟਰੋਲ ਰੇਖਾ ਤੇ ਸਟੀ ਅਗਲੀਆਂ ਚੌਂਕੀਆਂ ਤੇ ਗੋਲੀਬਾਰੀ ਕੀਤੀ ਜਿਸ ਦਾ ਭਾਰਤੀ ਜ਼ਵਾਨਾਂ ਨੇ ਮੂੰਹਤੋੜ ਜਵਾਬ ਦਿੱਤਾ|
ਉਨ੍ਹਾਂ ਨੇ ਕਿਹਾ ਹੈ ਕਿ ਇਸ ਗੋਲੀਬਾਰੀ ਵਿੱਚ ਇਕ ਭਾਰਤੀ ਜਵਾਨ ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਿਆ| ਬੀਤੇ ਦਿਨੀਂ ਪਾਕਿਸਤਾਨ ਜਵਾਨਾਂ ਨੇ ਪੁੰਛ ਸੈਕਟਰ ਦੇ ਕੰਟਰੋਲ ਰੇਖਾ ਤੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ|

Leave a Reply

Your email address will not be published. Required fields are marked *