ਪੁੰਛ ਸੈਕਟਰ ਵਿੱਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ, 29 ਦਸੰਬਰ (ਸ.ਬ.) ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਐਲ.ਓ. ਸੀ. ਦੇ ਨੇੜੇ ਦੇ ਇਲਾਕਿਆਂ ਵਿੱਚ ਪਾਕਿਸਤਾਨ ਫੌਜ ਨੇ ਇਕ ਵਾਰ ਫਿਰ ਜੰਗਬੰਦੀ ਉਲੰਘਣਾ ਕੀਤੀ| ਭਾਰਤੀ ਫੌਜ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ਫੌਜ ਵਲੋਂ ਅੱਜ ਸਵੇਰੇ ਤੋਂ ਹੀ ਛੋਟੇ ਹਥਿਆਰਾਂ ਤੋਂ ਗੋਲੀਮਾਰੀ ਸ਼ੁਰੂ ਕੀਤੀ ਜਾ ਰਹੀ ਹੈ| ਭਾਰਤੀ ਜਵਾਨਾਂ ਨੇ ਵੀ ਇਸ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ| ਸਰਹੱਦ ਤੋਂ ਕੀਤੀ ਗਈ ਇਸ ਗੋਲੀਬਾਰੀ ਵਿੱਚ ਕਿਸੇ ਵੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ|
ਭਾਰਤੀ ਫੌਜ ਐਲ.ਓ.ਸੀ. ਪਾਰ ਪਾਕਿ ਕਬਜ਼ੇ ਵਾਲੀ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਲਾਂਚ ਪੈਡ ਤੇ 29 ਸਤੰਬਰ ਨੂੰ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿ ਫੌਜ ਕਈ ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ| ਇਸ ਸਾਲ ਨਵੰਬਰ ਮਹੀਨੇ ਤੱਕ ਹੀ ਪਾਕਿ ਨੇ ਸਰਹੱਦ ਤੇ 437 ਵਾਰ ਗੋਲੀਬਾਰੀ ਕੀਤੀ| ਗ੍ਰਹਿ ਰਾਜਮੰਤਰੀ ਹੰਸਰਾਜ ਅਹੀਰ ਨੇ ਲੋਕਸਭਾ ਵਿੱਚ ਇਕ ਸਵਾਲ ਤੇ ਇਹ ਜਾਣਕਾਰੀ ਦਿੱਤੀ ਸੀ| ਉਨ੍ਹਾਂ ਨੇ ਨਾਲ ਹੀ ਦੱਸਿਆ ਸੀ ਕਿ ਸਰਹੱਦ ਤੇ ਪਾਕਿ ਗੋਲੀਬਾਰੀ ਦੇ ਕਾਰਨ ਜੰਮੂ-ਕਸ਼ਮੀਰ ਵਿੱਚ 37 ਲੋਕ ਮਾਰੇ ਗਏ ਹਨ, ਜਦਕਿ 179 ਲੋਕ ਜ਼ਖਮੀ ਹੋਏ ਹਨ|

Leave a Reply

Your email address will not be published. Required fields are marked *