ਪੁੱਕਾ ਦਾ ਵਫਦ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਮਿਲਿਆ

ਐਸ ਏ ਐਸ ਨਗਰ, 5 ਦਸੰਬਰ (ਸ.ਬ.) ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਸ਼੍ਰੀ ਵਿਜੇ ਸਾਂਪਲਾਂ, ਸਮਾਜਿਕ ਭਲਾਈ ਮੰਤਰੀ ਨੂੰ ਮਿਲਿਆ ਅਤੇ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ 1700 ਕਰੋੜ ਰੁਪਏ ਜਲਦੀ ਜਾਰੀ ਕਰਨ ਦੀ ਅਪੀਲ ਕੀਤੀ|
ਸ੍ਰ. ਸਾਂਪਲਾਂ ਨੇ ਵਫਦ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਰਾਜ ਸਰਕਾਰ ਤੋਂ ਕੰਪਾਇਲ ਕੀਤੇ ਆਡਿਟ ਰਿਪੋਰਟਾਂ ਦੀ ਉਡੀਕ ਕਰ ਰਹੀ ਹੈ, ਜਿਵੇਂ ਹੀ ਰਾਜ ਕਲੀਅਰੈਂਸ ਰਿਪੋਰਟਾਂ ਭੇਜ ਦੇਵੇਗਾ, ਕੇਂਦਰ ਸਰਕਾਰ ਤੋ ਅਗਲੀ ਕਿਸ਼ਤ ਜਾਰੀ ਕੀਤੀ ਜਾਵੇਗੀ| ਇਸ ਮੌਕੇ ਸ੍ਰੀ ਕਟਾਰੀਆ ਨੇ ਰਾਜ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਕਿਹਾ ਤਾਂ ਜੋ ਅਨਏਡਿਡ ਕਾਲਜਾਂ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਿਆ ਜਾ ਸਕੇ| ਵਫਦ ਵਿੱਚ ਸ.ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ, ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸੀਏਸ਼ਨ ਵੀ ਹਾਜਿਰ ਸਨ|

Leave a Reply

Your email address will not be published. Required fields are marked *