ਪੁੱਛਗਿਛ ਦੌਰਾਨ ਅਰਬਾਜ਼ ਖਾਨ ਨੇ ਕਬੂਲੀ ਆਈ ਪੀ ਐਲ ਸੱਟੇਬਾਜ਼ੀ ਦੀ ਗੱਲ

ਨਵੀਂ ਦਿੱਲੀ, 2 ਜੂਨ (ਸ.ਬ.) ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੂੰ ਆਈ. ਪੀ. ਐਲ. ਤੇ ਸੱਟਾ ਲਾਉਣ ਦੇ ਮਾਮਲੇ ਵਿੱਚ ਠਾਣੇ ਕ੍ਰਾਈਮ ਬ੍ਰਾਂਚ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ| ਪੁੱਛਗਿੱਛ ਦੌਰਾਨ ਅਰਬਾਜ਼ ਖਾਨ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ| ਮੀਡੀਆ ਰਿਪੋਰਟ ਮੁਤਾਬਕ, ਅਰਬਾਜ਼ ਖਾਨ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਪਿਛਲੇ 6 ਸਾਲ ਤੋਂ ਆਈ. ਪੀ. ਐਲ. ਮੈਚਾਂ ਤੇ ਸੱਟਾ ਲਾ ਰਿਹਾ ਹੈ| ਉਸ ਨੇ 3 ਕਰੋੜ ਤੋਂ ਜ਼ਿਆਦਾ ਰੁਪਏ ਸੱਟੇਬਾਜ਼ੀ ਵਿੱਚ ਗਵਾ ਦਿੱਤੇ ਹਨ| ਜਿਕਰਯੋਗ ਹੈ ਕਿ ਅਰਬਾਜ਼ ਖਾਨ ਭਰਾ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨਾਲ ਕਰੀਬ 11 ਵਜੇ ਪੇਸ਼ੀ ਲਈ ਪਹੁੰਚੀ ਸਨ| ਜਾਣਕਾਰੀ ਮੁਤਾਬਕ ਅਰਬਾਜ਼ ਖਾਨ ਨੇ ਬੁਕੀ ਸੋਨੂੰ ਨਾਲ ਮਿਲ ਕੇ ਆਈ. ਪੀ. ਐਲ. 2018 ਵਿੱਚ 2 ਕਰੋੜ 80 ਲੱਖ ਰੁਪਏ ਦਾ ਸੱਟਾ ਲਾਇਆ ਸੀ| ਦੱਸਿਆ ਜਾ ਰਿਹਾ ਹੈ ਕਿ ਅਰਬਾਜ਼ ਖਾਨ ਨੇ ਪਿਛਲੇ ਸਾਲ 40 ਲੱਖ ਰੁਪਏ ਦਾ ਸੱਟਾ ਲਾਇਆ ਸੀ| ਪੇਸ਼ੀ ਤੋਂ ਪਹਿਲਾਂ ਅਰਬਾਜ਼ ਖਾਨ ਨੇ ਵੱਡੇ ਭਰਾ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਹੈ| ਮੰਨਿਆ ਜਾ ਰਿਹਾ ਹੈ ਕਿ ਸਲਮਾਨ ਦੀ ਲੀਗਲ ਟੀਮ ਇਸ ਕੇਸ ਵਿੱਚ ਉਨ੍ਹਾਂ ਦੀ ਮਦਦ ਕਰੇਗੀ| ਪੁਲੀਸ ਨੂੰ ਸ਼ੱਕ ਹੈ ਕਿ ਸੋਨੂੰ ਜਾਲਾਨ ਦੇ ਰੈਕੇਟ ਦੇ ਜਰੀਏ ਅਰਬਾਜ਼ ਖਾਨ ਨੇ ਆਈ. ਪੀ. ਐਲ. ਦੇ ਮੈਚਾਂ ਵਿੱਚ ਮੋਟੀ ਰਕਮ ਦਾ ਸੱਟਾ ਲਾਇਆ ਹੈ| ਹਾਲਾਂਕਿ ਇਸ ਮਾਮਲੇ ਵਿੱਚ ਅਰਬਾਜ਼ ਖਾਨ ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਉਹ ਦੋਸ਼ੀ ਹਨ| ਅਰਬਾਜ਼ ਖਾਨ ਨੇ ਮੁੰਬਈ ਠਾਣੇ ਪੁਲੀਸ ਵਿੱਚ ਚੱਲ ਰਹੀ ਪੁੱਛਗਿੱਛ ਦੌਰਾਨ ਸੱਟੇਬਾਜ਼ੀ ਵਿੱਚ ਤਿੰਨ ਕਰੋੜ ਹਾਰਨ ਦੀ ਗੱਲ ਕਬੂਲ ਲਈ ਹੈ|
ਆਈ. ਪੀ. ਐਲ. 2018 ਦੌਰਾਨ ਪੁਲੀਸ ਨੇ ਡੋਬਿੰਵਲੀ ਵਿੱਚ ਸੱਟੇਬਾਜ਼ੀ ਰੈਕੇਟ ਦਾ ਜਗ ਜ਼ਾਹਿਰ ਕਰਦੇ ਹੋਏ 4 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ| ਸ਼ੁਰੂਆਤੀ ਜਾਂਚ ਵਿੱਚ ਇਹ ਸੰਕੇਤ ਮਿਲੇ ਹਨ ਕਿ ਅੰਤਰ ਰਾਸ਼ਟਰੀ ਪੱਧਰ ਤੇ ਸੱਟੇਬਾਜ਼ੀ ਰੈਕੇਟ ਚੱਲ ਰਿਹਾ ਸੀ| ਇਸ ਮਾਮਲੇ ਦਾ ਸੰਬੰਧ ਡਾਨ ਦਾਊਦ ਇਬਰਾਹਿਮ ਦੀ ਕੰਪਨੀ ਨਾਲ ਵੀ ਜੁੜਦਾ ਦਿਖ ਰਿਹਾ ਹੈ| ਪੁੱਛਗਿੱਛ ਵਿੱਚ ਰੈਕੇਟ ਦੇ ਪਿੱਛੇ ਸੋਨੂੰ ਜਾਲਾਨ ਦਾ ਨਾਂ ਸਾਹਮਣੇ ਆਇਆ ਸੀ| ਇਸ ਤੋਂ ਬਾਅਦ ਸੋਨੂੰ ਜਾਲਾਨ ਨੂੰ ਗ੍ਰਿਫਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਸੱਟੇਬਾਜੀ ਵਿੱਚ ਵੱਖ-ਵੱਖ ਨਾਂ ਤੋਂ ਪੈਸੇ ਲਾਉਂਦੇ ਹਨ|

Leave a Reply

Your email address will not be published. Required fields are marked *