ਪੁੱਡਾ ਮੁਲਾਜਮਾਂ ਦੀ ਭੁੱਖ ਹੜਤਾਲ 21ਵੇਂ ਦਿਨ ਵਿੱਚ ਦਾਖਿਲ

ਐਸ.ਏ.ਐਸ.ਨਗਰ, 29 ਸਤੰਬਰ (ਜਸਵਿੰਦਰ ਸਿੰਘ) ਪੁੱਡਾ ਭਵਨ ਵਿਖੇ  ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਸ੍ਰ. ਜਰਨੈਲ ਸਿੰਘ, ਜਨਰਲ ਸਕੱਤਰ ਸ਼ੀਸ਼ਨ ਕੁਮਾਰ ਅਤੇ ਸੱਕਤਰ ਬਲਜਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਬੀਤੀ 9 ਸਤੰਬਰ ਤੋਂ ਕੀਤੀ ਜਾ ਰਹੀ ਭੁੱਖ ਹੜਤਾਲ 21 ਦਿਨ ਵਿੱਚ ਦਾਖਿਲ ਹੋ ਗਈ ਹੈ| ਅੱਜ ਭੁੱਖ ਹੜਤਾਲ ਵਿੱਚ ਪਟਿਆਲਾ ਜੋਨ ਤੋਂ ਜਸਪਾਲ ਸਿੰਘ, ਕੁਲਵੀਰ ਸਿੰਘ, ਕਾਕਾ ਸਿੰਘ ਅਤੇ ਸ਼ੀਸ਼ਨ ਕੁਮਾਰ ਆਪਣੇ ਗਲਾਂ ਵਿੱਚ ਹਾਰ ਪਾ ਕੇ ਸ਼ਾਂਤੀਪੂਰਣ ਤਰੀਕੇ ਨਾਲ ਬੈਠੇ|  
ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਪ੍ਰਸ਼ਾਸ਼ਕ ਪੁੱਡਾ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਸੁਪਰਵਾਈਜਰ ਕੈਟਾਗਰੀ ਨੂੰ ਟੈਕਨੀਕਲ ਸਕੇਲ ਦਿੱਤਾ ਜਾਵੇ, ਦਰਜਾ 4 ਕੁਆਲੀਫਾਈਡ ਫੀਲਡ ਸਟਾਫ ਨੂੰ ਸੁਪਰਵਾਇਜਰ ਅਤੇ ਪੰਪ ਆਪਰੇਟਰ, ਮੀਟਰ ਰੀਡਰ ਬਣਾਉਣ, ਲੈਜਰ ਕੀਪਰਾਂ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ ਦਿੱਤੀ ਜਾਵੇ ਅਤੇ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕੀਤਾ ਜਾਵੇ| ਇਸਦੇ ਨਾਲ ਨਾਲ ਪੁੱਡਾ ਵਲੋਂ ਵੱਖ-ਵੱਖ ਸੈਕਟਰਾਂ ਲਈ ਬਣਾਏ ਗਏ ਮਕਾਨਾਂ ਵਿਚੋਂ ਖਾਲੀ ਮਕਾਨਾਂ ਨੂੰ ਦਰਜਾ 4 ਕਰਮਚਾਰੀਆਂ ਨੂੰ ਅਲਾਟ ਕਰਨ ਦੀ ਵੀ ਮੰਗ ਕੀਤੀ ਗਈ ਹੈ|
ਕਰਮਚਾਰੀਆਂ ਨੇ ਕਿਹਾ ਕਿ              ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵਲੋਂ ਤੀਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੁੱਡਾ ਮੈਨੇਜਮੇਂਟ ਦੀ ਹੋਵੇਗੀ| ਇਸ ਮੌਕੇ ਮਨਜੀਤ ਸਿੰਘ, ਡਰਾਇਵਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਮੁਹਾਲੀ, ਬਲਦੇਵ ਸਿੰਘ, ਪਾਲ ਸਿੰਘ, ਬੰਤ ਸਿੰਘ, ਕੁਲਦੀਪ ਸਿੰਘ ਧਨੋਆ, ਮੱਖਣ ਸਿੰਘ ਅਤੇ ਸ਼ਿੰਗਾਰਾ ਸਿੰਘ ਲੁਧਿਆਣਾ ਹਾਜਿਰ ਸਨ| 

Leave a Reply

Your email address will not be published. Required fields are marked *