ਪੁੱਡਾ ਮੁਲਾਜ਼ਮਾ ਦੀ ਭੁੱਖ ਹੜਤਾਲ 23 ਵੇਂ ਦਿਨ ਵਿੱਚ ਦਾਖਲ

ਐਸ.ਏ.ਐਸ ਨਗਰ,1 ਅਕਤੂਬਰ (ਜਸਵਿੰਦਰ ਸਿੰਘ) ਪੁੱਡਾ ਮੁਲਜਮਾਂ ਵਲੋਂ ਫੇਜ਼ 8 ਵਿਖੇ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਸ੍ਰ. ਜਰਨੈਲ ਸਿੰਘ, ਜਰਨਲ ਸਕੱਤਰ ਸ਼ੀਸਨ ਕੁਮਾਰ ਅਤੇ ਸ੍ਰ.ਬਲਜਿੰਦਰ ਬਿੱਲਾ ਸਕੱਤਰ ਪੰਜਾਬ ਦੀ ਅਗਵਾਈ ਹੇਠ ਜਾਰੀ ਭੁੱਖ ਹੜਤਾਲ 23ਵੇਂ ਦਿਨ ਵਿੱਚ ਦਾਖਿਲ ਹੋ ਗਈ ਹੈ| ਇਸ ਦੌਰਾਨ ਯੂਨੀਅਨ ਵਲੋਂ ਇਸ ਭੁੱਖ ਹੜਤਾਲ ਨੂੰ ਅੱਗੇ ਵਧਾਉਂਦਿਆਂ ਇਸਨੂੰ 9 ਅਕਤੂਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ|  ਅੱਜ ਦੀ ਭੁੱਖ ਹੜਤਾਲ ਵਿੱਚ ਲੁਧਿਆਣਾ ਜੋਨ ਦੇ ਪ੍ਰਧਾਨ ਦਵਾਰਕਾ ਪ੍ਰਸਾਦ, ਮਨਜਿੰਦਰ ਸਿੰਘ, ਰਮੇਸ਼ ਅਤੇ ਕਲਾਮ ਬੈਠੇ ਸਨ| 
ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਪੁੱਡਾ ਮੈਨਜਮੈਂਟ ਵੱਲੋਂ ਕੋਰੋਨਾ ਮਹਾਮਾਰੀ ਦੀ ਆੜ ਹੇਠ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ       ਕਰਨਗੇ| ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿਵੈਲਪਮੈਂਟ ਫੰਡ ਵੱਜੋ ਕੱਟੇ ਜਾਂਦੇ 200/- ਰੁਪਏ ਨੂੰ  ਤੁਰੰਤ ਬੰਦ ਕੀਤਾ ਜਾਵੇ, ਮੋਬਾਇਲ ਭੱਤੇ ਵਿੱਚੋਂ ਕੀਤੀ ਗਈ ਕਟੌਤੀ ਨੂੰ ਬਹਾਲ ਕੀਤਾ ਜਾਵੇ ਅਤੇ ਡੀ.ਏ. ਦੀਆਂ ਕਿਸ਼ਤਾਂ ਦਾ ਰਹਿੰਦਾ ਬਕਾਇਆ ਤੁਰੰਤ ਰਿਲੀਜ ਕੀਤਾ ਜਾਵੇ|
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਸਮੂਹ ਅਥਾਰਿਟੀਆਂ ਦੇ ਅਹੁਦੇਦਾਰਾਂ ਵਲੋਂ ਕੀਤੀ ਜਾਣ ਵਾਲੀ 9 ਅਕਤੂਬਰ ਦੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ| ਇਸ ਮੌਕੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ, ਪਾਲ ਸਿੰਘ, ਮਨਜੀਤ ਸਿੰਘ ਮੁਹਾਲੀ, ਗੁਰਦੇਵ ਸਿੰਘ, ਬੰਤ ਸਿੰਘ, ਕੁਲਦੀਪ ਸਿੰਘ ਧਨੋਆ ਅਤੇ ਹੋਰ ਆਗੂ ਹਾਜਿਰ ਸਨ| 

Leave a Reply

Your email address will not be published. Required fields are marked *