ਪੂਜਾ ਮਗਰੋਂ ਬੰਦ ਹੋਏ ਬਾਬਾ ਕੇਦਾਰਨਾਥ ਦੇ ਕਿਵਾੜ


ਗੋਪੇਸ਼ਵਰ, 16 ਨਵੰਬਰ (ਸ.ਬ.) ਠੰਡ ਅਤੇ ਬਰਫਬਾਰੀ ਦਰਮਿਆਨ ਅੱਜ ਭਾਈ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਉੱਤਰਾਖੰਡ ਵਿੱਚ ਉਚ ਗੜ੍ਹਵਾਲ ਹਿਮਾਲਿਆ ਖੇਤਰ ਸਥਿਤ ਕੇਦਾਰਨਾਥ ਮੰਦਰ ਦੇ ਕਿਵਾੜ ਸਰਦ ਰੁੱਤ ਲਈ ਬੰਦ ਹੋ ਗਏ ਹਨ| ਇਸ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉੱਤਰਾਖੰਡ ਦੇ ਉਨ੍ਹਾਂ ਦੇ ਹਮ-ਰੁਤਬਾ ਤ੍ਰਿਵੇਂਦਰ ਸਿੰਘ ਰਾਵਤ ਵੀ ਹਾਜ਼ਰ ਰਹੇ|                        ਕੇਦਾਰਨਾਥ ਵਿਚ ਰਾਤ ਤੋਂ ਹੀ ਮੌਸਮ ਬਦਲ ਗਿਆ ਸੀ ਅਤੇ ਮੀਂਹ ਨਾਲ ਬਰਫ ਡਿੱਗਣੀ ਸ਼ੁਰੂ ਹੋ ਗਈ ਸੀ| 
ਸਵੇਰੇ 8 ਵਜਕੇ 30 ਮਿੰਟ ਤੇ ਕਿਵਾੜ ਬੰਦ ਹੋਣ ਤੋਂ ਪਹਿਲਾਂ ਅੱਜ ਰਿਵਾਇਤੀ ਤਰੀਕੇ ਨਾਲ ਪੂਜਾ ਕੀਤੀ ਗਈ| ਇਸ ਪੂਜਾ ਵਿੱਚ ਕੇਦਾਰਨਾਥ ਮੰਦਰ ਦੇ ਪੁਜਾਰੀ, ਸਥਾਨਕ ਪ੍ਰਸ਼ਾਸਨ ਅਤੇ ਚਾਰਧਾਮ ਦੇਵਸਥਾਨਮ ਬੋਰਡ ਦੇ ਅਹੁਦਾ ਅਧਿਕਾਰੀ ਨਾਲ ਹੀ ਯੋਗੀ ਅਤੇ ਰਾਵਤ ਵੀ ਸ਼ਾਮਲ ਹੋਏ| 
ਜਿਕਰਯੋਗ ਹੈ ਕਿ ਬਦਰੀਨਾਥ ਧਾਮ ਦੇ ਕਿਵਾੜ 19 ਨਵੰਬਰ ਨੂੰ ਸ਼ਾਮ 3 ਵਜਕੇ 35 ਮਿੰਟ ਤੇ ਬੰਦ ਹੋਣਗੇ| ਉੱਥੇ ਹੀ ਉੱਤਰਾਖੰਡ ਦੇ ਉੱਚ ਹਿਮਾਲਿਆ ਖੇਤਰ ਵਿਚ ਸਥਿਤ ਵਿਸ਼ਵ ਪ੍ਰਸਿੱਧ ਗੰਗੋਤਰੀ ਧਾਮ ਦੇ ਕਿਵਾੜ ਅੰਨਕੂਟ-ਗੋਵਰਧਨ ਪੂਜਾ ਦੇ ਪਾਵਨ ਤਿਉਹਾਰ ਮੌਕੇ ਐਤਵਾਰ ਨੂੰ ਸਰਦ ਰੁੱਤ ਦੌਰਾਨ ਸ਼ਰਧਾਲੂਆਂ ਲਈ ਬੰਦ ਹੋ ਗਏ ਹਨ|
ਉੱਤਰਾਖੰਡ ਚਾਰਧਾਮ ਦੇਵਸਥਾਨਮ ਬੋਰਡ ਦੇ ਮੀਡੀਆ ਮੁਖੀ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਪੂਜਾ ਮਗਰੋਂ ਦੁਪਹਿਰ 12 ਵਜਕੇ 15 ਮਿੰਟ ਤੇ ਮਾਂ ਗੰਗਾ ਨੂੰ ਸਮਰਪਿਤ ਗੰਗੋਤਰੀ ਧਾਮ ਦੇ ਕਿਵਾੜ ਬੰਦ ਹੋ ਗਏ| ਕਿਵਾੜ ਬੰਦ ਹੋਣ ਦੇ ਮੌਕੇ ਗੰਗੋਤਰੀ ਦੇ ਭਾਜਪਾ ਵਿਧਾਇਕ ਗੋਪਾਲ ਸਿੰਘ ਰਾਵਤ           ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਤੀਰਥ ਪੁਰੋਹਿਤ ਮੌਜੂਦ ਸਨ|

Leave a Reply

Your email address will not be published. Required fields are marked *