ਪੂਡਾ ਕਰਮਚਾਰੀਆਂ ਵਲੋਂ ਭੁੱਖ ਹੜਤਾਲ ਸ਼ੁਰੂ

ਐਸ. ਏ. ਐਸ ਨਗਰ, 9 ਸਤੰਬਰ (ਜਸਵਿੰਦਰ ਸਿੰਘ) ਮੁਹਾਲੀ ਪੁੱਡਾ ਭਵਨ ਦੇ  ਬਾਹਰ ਪੰਜਾਬ ਫੀਲਡ ਅਤੇ ਵਰਕਸ਼ਾਪ ਵਰਕਜ਼ ਯੂਨੀਅਨ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਸ੍ਰ. ਜਰਨੈਲ ਸਿੰਘ, ਜਨਰਲ ਸਕੱਤਰ ਸੀਸ਼ਨ ਕੁਮਾਰ ਅਤੇ ਸਕੱਤਰ ਸ੍ਰ. ਬਲਜਿੰਦਰ ਸਿੰਘ ਬਿੱਲਾ ਦੀ ਅਗਵਾਈ ਹੇਠ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ| ਭੁੱਖ ਹੜਤਾਲ ਵਿਚ ਸ੍ਰੀ ਜਵਾਲਾ ਰਾਮ, ਸ੍ਰ. ਬੰਤ ਸਿੰਘ, ਰਾਮ ਅਧਾਰ ਰਾਏ ਅਤੇ ਪੂਰਨ ਸਿੰਘ ਬੈਠੇ| 
ਇਸ ਮੌਕੇ ਸ੍ਰ. ਸੁਖਦੇਵ ਸਿੰਘ ਸੈਣੀ ਨੇ ਕਿਹਾ ਕਿ ਇਹ ਹੜਤਾਲ 19 ਸਤੰਬਰ ਤਕ ਜਾਰੀ ਰਹੇਗੀ| ਉਹਨਾਂ ਕਿਹਾ ਕਿ ਸੀਸ਼ਨ ਕੁਮਾਰ ਅਤੇ  ਜਸਪਾਲ ਸਿੰਘ ਨੂੰ ਕੋਰਟ ਦੇ ਹੁਕਮਾਂ ਅਨੁਸਾਰ 20743/- ਰੁਪਏ ਤਨਖਾਹ ਮਿਲਦੀ ਸੀ, ਪਰ ਉਸ ਨੂੰ ਕੌਟਤੀ ਕਰਕੇ 7500 ਰੁਪਏ ਦਿੱਤੇ ਗਏ| ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਬਣਦੀ ਤਨਖਾਹ ਦਿੱਤੀ ਜਾਵੇ| ਉਹਨਾਂ ਮੰਗ ਕੀਤੀ ਕਿ ਫੀਲਡ ਸਟਾਫ ਦੇ ਸਾਲ 2012 ਵਿਚ ਬਣੇ ਡਰਾਫਟ ਰੂਲਾਂ ਨੂੰ ਲਾਗੂ ਕਰਦੇ ਹੋਏ ਬਣਦੀ ਤਰੱਕੀ ਦਿੱਤੀ ਜਾਵੇ| ਇਸ ਮੌਕੇ ਕੁਲਦੀਪ ਸਿੰਘ ਧਨੋਆ, ਅੱਤਰ ਸਿੰਘ, ਦਰਸ਼ਨ ਸਿੰਘ, ਦੁਆਰਕਾ ਪ੍ਰਸ਼ਾਦ, ਮਨਜੀਤ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *