ਪੂਡਾ ਦੇ ਮੁਲਾਜਮ ਆਗੂਆਂ ਵਲੋਂ ਮੁੱਖ ਪ੍ਰਸ਼ਾਸ਼ਕ ਨਾਲ ਮੀਟਿੰਗ

ਐਸ.ਏ.ਐਸ ਨਗਰ, 4 ਸਤੰਬਰ (ਜਸਵਿੰਦਰ ਸਿੰਘ)  ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨਿਅਨ (ਰਜਿ ਨ. 21) ਵਲੋਂ ਪੁੱਡਾ ਭਵਨ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਪੁੱਡਾ ਜਰਨੈਲ ਸਿੰਘ ਅਤੇ ਜਰਨਲ ਸਕੱਤਰ ਸੀਸਨ ਕੁਮਾਰ ਦੀ ਅਗਵਾਈ ਹੇਠ ਮੁੱਖ ਪ੍ਰਸ਼ਾਸਕ ਪੁੱਡਾ ਨਾਲ ਮੀਟਿੰਗ ਕੀਤੀ ਗਈ|
ਇਸ ਮੀਟਿੰਗ ਦੌਰਾਨ ਜੱਥੇਬੰਦੀ ਦੀਆਂ ਮੰਗਾਂ ਤੇ ਮੁੱਖ ਪ੍ਰਸ਼ਾਸਕ ਪੁੱਡਾ  ਵੱਲੋਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਗਿਆ| ਇਨ੍ਹਾਂ ਮੰਗਾਂ ਨੂੰ ਸਮਾ ਬੱਧ ਕਰ ਦਿੱਤਾ ਗਿਆ ਹੈ| ਆਗੂਆਂ ਨੇ ਕਿਹਾ ਕਿ ਜੇਕਰ 8 ਸਤੰਬਰ ਤਕ ਇਹਨਾਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ 9 ਸਤੰਬਰ ਤੋਂ ਭੁੱਖ ਹੜਤਾਲ ਅਤੇ  ਰੈਲੀ ਸ਼ੁਰੂ ਕਰ ਦਿੱਤੀ ਜਾਵੇਗੀ| 
ਇਸ  ਮੌਕੇ ਸ੍ਰੀ.ਕੁਲਦੀਪ ਸਿੰਘ, ਸ੍ਰੀ. ਦੁਆਰਕਾ ਦਾਸ, ਸ੍ਰੀ ਸ਼ਿੰਗਾਰਾ ਸਿੰਘ, ਸ੍ਰੀ ਜਗਦੀਸ਼ ਸਿੰਘ, ਸ੍ਰੀ ਮੱਖਣ ਸਿੰਘ, ਸ੍ਰੀ ਅਜਮੇਰ ਸਿੰਘ, ਸ੍ਰੀ ਪਾਲ ਸਿੰਘ ਅਤੇ ਡਰਾਇਵਰ ਜੂਨੀਅਰ ਦੇ ਪ੍ਰਧਾਨ ਸ੍ਰੀ ਕੁਲਦੀਪ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *