ਪੂਡਾ ਮੁਲਾਜਮਾਂ ਦੀ ਹੜਤਾਲ 43ਵੇਂ ਦਿਨ ਵਿਚ ਦਾਖਲ


ਐਸ ਏ ਐਸ ਨਗਰ, 21 ਅਕਤੂਬਰ (ਜਸਵਿੰਦਰ ਸਿੰਘ) ਪੂਡਾ ਦਫਤਰ ਮੁਹਾਲੀ ਵਿਖੇ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਸੈਣੀ ਦੀ ਅਗਵਾਈ ਵਿਚ ਚਲ ਰਹੀ ਭੁੱਖ ਹੜਤਾਲ ਅੱਜ 43ਵੇਂ ਦਿਨ ਵਿਚ ਦਾਖਲ ਹੋ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਫੀਲਡ ਸਟਾਫ ਦੀਆਂ ਮੰਗਾਂ ਨੂੰ ਪੂਡਾ ਮੈਨੇਜਮੈਂਟ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਟੈਕਨੀਕਲ ਸਟਾਫ (ਜਿਸ ਵਿਚ ਉਚ ਅਧਿਕਾਰੀ ਸ਼ਾਮਲ ਹਨ) ਲਈ ਬੀ ਐਂਡ ਆਰ ਵਿਭਾਗ ਦੇ ਨਿਯਮ ਲਾਗੂ ਹਨ ਪਰ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਸਟਾਫ ਨੂੰ ਫੁੱਟਬਾਲ ਦੀ ਤਰਾਂ ਵਰਤਿਆ ਜਾਂਦਾ ਹੈ| ਉਹਨਾਂ ਕਿਹਾ ਕਿ ਮੰਗਾਂ ਦੀ ਪੂਰਤੀ ਤਕ ਹੜਤਾਲ ਜਾਰੀ ਰਹੇਗੀ|
ਇਸ ਮੌਕੇ ਯੂਨੀਅਨ ਦੇ ਐਕਟਿੰਗ ਪ੍ਰਧਾਨ ਜਰਨੈਲ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਮੁਹਾਲੀ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਧਨੋਆ, ਗੁਰਦੇਵ ਸਿੰਘ, ਪਾਲ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *