ਪੂਰਬੀ ਚੀਨ ਵਿੱਚ ਕਿਸ਼ਤੀ ਡੁੱਬੀ, 13 ਲੋਕ ਲਾਪਤਾ

ਬੀਜਿੰਗ, 25 ਫਰਵਰੀ (ਸ.ਬ.) ਪੂਰਬੀ ਚੀਨ ਵਿੱਚ ਝੇਜਿਆਂਗ ਤਟ ਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਡੁੱਬ ਗਈ| ਇਸ ਕਾਰਨ ਕਿਸ਼ਤੀ ਚਲਾਉਣ ਵਾਲੀ ਟੀਮ ਦੇ 13 ਮੈਂਬਰ ਲਾਪਤਾ ਹੋ ਗਏ ਜਦਕਿ ਹੋਰ 7 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ| ਚੀਨ ਦੀ ‘ਪੀਪੀਲਜ਼ ਲਿਬਰੇਸ਼ਨ ਆਰਮੀ ਨੇਵੀ’ ਦੀ ਕਿਸ਼ਤੀ ਨੂੰ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ|
ਕਿਸ਼ਤੀ ਝੇਜਿਆਂਗ ਸੂਬੇ ਦੇ ਝੋਊਸ਼ਾਨ ਸ਼ਹਿਰ ਦੇ ਪੂਰਬ ਵਿੱਚ 130 ਡੁੱਬੀ| ਇਹ ਕਿਸ਼ਤੀ 42.6 ਮੀਟਰ ਲੰਬੀ ਅਤੇ 7.6 ਮੀਟਰ ਚੌੜੀ ਸੀ| ਸਮੁੰਦਰੀ ਫੌਜ ਦੇ ਤਿੰਨ ਲੜਾਕੂ ਜਹਾਜ਼ਾਂ ਨੂੰ ਦੁਰਘਟਨਾ ਵਾਲੀ ਥਾਂ ਤੇ ਭੇਜ ਦਿੱਤਾ ਗਿਆ ਹੈ| ਬਚਾਅ ਹੈਲੀਕਾਪਟਰ ਵਾਲਾ ਇਕ ਹੋਰ ਫੌਜੀ ਜਹਾਜ਼ ਬਾਅਦ ਵਿੱਚ ਬਚਾਅ ਅਤੇ ਰਾਹਤ ਮੁਹਿੰਮ ਵਿੱਚ ਸ਼ਾਮਲ ਹੋ ਗਿਆ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਖੋਜ ਦੇਰ ਰਾਤ ਤਕ ਜਾਰੀ ਰਹੀ|

Leave a Reply

Your email address will not be published. Required fields are marked *