ਪੂਰੀ ਤਰ੍ਹਾਂ ਹਿਲ ਗਿਆ ਹੈ ਭਾਰਤੀ ਰੇਲਵੇ ਦਾ ਬੁਨਿਆਦੀ ਢਾਂਚਾ

ਮੁੰਬਈ ਦੇ ਐਲਫਿੰਸਟਨ ਸਟੇਸ਼ਨ ਉਤੇ ਹਾਦਸਾ ਹੁੰਦੇ ਹੀ ਰੇਲਵੇ ਨੂੰ ਕਈ ਹਲਕਿਆਂ ਤੋਂ ਕਟਹਿਰੇ ਵਿੱਚ ਖੜਾ ਕੀਤਾ ਗਿਆ| ਸੁਭਾਵਿਕ ਪ੍ਰਸ਼ਨ ਉਠਿਆ ਕਿ ਜਦੋਂ ਦੇਸ਼ ਦੀ ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਸ਼ਹਿਰ ਵਿੱਚ ਲੋਕਲ ਟ੍ਰੇਨ ਮੁਸਾਫਰਾਂ ਨੂੰ ਸੁਰੱਖਿਅਤ ਫੁੱਟ-ਬ੍ਰਿਜ (ਪੈਦਲ ਮੁਸਾਫਰਾਂ ਦੇ ਪੁੱਲ) ਉਪਲੱਬਧ ਨਹੀਂ ਕਿਹਾ ਜਾ ਸਕਿਆ ਹੋਵੇ, ਤਾਂ ਬੁਲੇਟ ਟ੍ਰੇਨ ਤੇ ਪੈਸਾ ਖਰਚ ਕਰਨ ਦਾ ਕਿੰਨਾ ਮਤਲਬ ਹੈ? ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਤਾਂ ਕਿਹਾ ਕਿ ਰੇਲਵੇ ਤੇ ਬੁਲੇਟ ਟ੍ਰੇਨ ਦੀ ਯੋਜਨਾ ਦਾ ਉਹੀ ਅਸਰ ਹੋਵੇਗਾ, ਜੋ ਨੋਟਬੰਦੀ ਦਾ ਭਾਰਤੀ ਅਰਥ ਵਿਵਸਥਾ ਤੇ ਹੋਇਆ| ਸੋਸ਼ਲ ਮੀਡੀਆ ਤੇ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਦੀ ਪਹਿਲ ਵਿੱਚ ਆਮ ਲੋਕਾਂ ਦੀ ਕੋਈ ਜਗ੍ਹਾ ਹੈ, ਉਸਨੂੰ ਪਹਿਲਾਂ ਆਮ ਟ੍ਰੇਨਾਂ ਅਤੇ ਸਟੇਸ਼ਨਾਂ ਨੂੰ ਸੁਰੱਖਿਅਤ ਅਤੇ ਸੁਵਿਧਾਪੂਰਣ ਬਣਾਉਣਾ ਚਾਹੀਦਾ ਹੈ| ਬਹਿਰਹਾਲ, ਇਸ ਵੱਡੇ ਮੁੱਦੇ ਨੂੰ ਅਸੀਂ ਹੁਣ ਛੱਡ ਦਿੰਦੇ ਹਾਂ ਅਤੇ ਆਪਣਾ ਧਿਆਨ ਮੁੰਬਈ ਦੀ ਘਟਨਾ ਤੇ ਕੇਂਦਰਿਤ ਕਰਦੇ ਹਾਂ| ਉਥੇ ਐਲਫਿੰਸਟਨ ਸਟੇਸ਼ਨ ਨੂੰ ਪਰੇਲ ਸਟੇਸ਼ਨ ਨਾਲ ਜੋੜਨ ਵਾਲੇ ਫੁੱਟ-ਬ੍ਰਿਜ ਉਤੇ ਭਗਦੜ ਮਚੀ|
ਰੇਲਵੇ ਦੇ ਮੁਤਾਬਕ ਬ੍ਰਿਜ ਉਤੇ ਭੀੜ ਇਸ ਲਈ ਜ਼ਿਆਦਾ ਹੋ ਗਈ, ਕਿਉਂਕਿ ਮੀਂਹ ਤੋਂ ਬਚਨ ਲਈ ਯਾਤਰੀ ਉਸ ਉੱਤੇ ਚੜ੍ਹ ਗਏ| ਜਿੱਥੇ ਭਗਦੜ ਮਚੀ, ਉਹ ਜਗ੍ਹਾ ਕਾਫ਼ੀ ਛੋਟੀ ਸੀ| ਇਸ ਲਿਹਾਜ਼ ਨਾਲ ਇਹ ਧਾਰਨਾ ਬਣ ਸਕਦੀ ਹੈ ਕਿ ਇਹ ਸਿਰਫ਼ ਹਾਲਾਤ ਕਾਰਨ ਹੋਇਆ ਹਾਦਸਾ ਸੀ| ਪਰੰਤੂ ਇਸ ਨਾਲ ਜੁੜੇ ਕੁੱਝ ਅਹਿਮ ਤਥਾਂ ਤੇ ਧਿਆਨ ਦਿਓ| ਕੁੱਝ ਨਾਗਰਿਕਾਂ ਨੇ ਦੁਰਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਉਤੇ ਆਪਣੇ ਪੁਰਾਣੇ ਟਵਿਟ ਪੋਸਟ ਕੀਤੇ| ਉਨ੍ਹਾਂ ਟਵਿਟਰ ਸੰਦੇਸ਼ਾਂ ਵਿੱਚ ਸਾਬਕਾ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਵੀ ਟੈਗ ਕੀਤਾ ਗਿਆ ਸੀ| ਉਸ ਵਿੱਚ ਐਲਫਿੰਸਟਨ ਸਟੇਸ਼ਨ ਉਤੇ ਲਗਭਗ ਰੋਜ ਹੋਣ ਵਾਲੀ ਭਾਰੀ ਭੀੜ ਦਾ ਜਿਕਰ ਕਰਦਿਆਂ ਕਦੇ ਵੀ ਹਾਦਸੇ ਦਾ ਖਦਸ਼ਾ ਜਤਾਇਆ ਗਿਆ ਸੀ|
ਪਰੰਤੂ ਕਿਸੇ ਨੇ ਉਨ੍ਹਾਂ ਖਦਸ਼ਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ| ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ ਵਰਤਮਾਨ ਸਰਕਾਰ ਅਤੇ ਇਸਦੇ ਮੰਤਰੀ ਟਵਿਟਰ ਜਾਂ ਫੇਸਬੁਕ ਉਤੇ ਪਾਈਆਂ ਗਈਆਂ ਸ਼ਿਕਾਇਤਾਂ ਤੇ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਦਾਅਵਾ ਕਰਦੇ ਹਨ| ਅਜਿਹੀਆਂ ਖਬਰਾਂ ਛਪਦੀਆਂ ਰਹੀਆਂ ਹਨ ਕਿ ਕਿਸ ਟ੍ਰੇਨ ਵਿੱਚ ਕਿਸ ਯਾਤਰੀ ਨੂੰ ਟਵਿਟਰ ਸੁਨੇਹੇ ਦੇ ਆਧਾਰ ਤੇ ਦਵਾਈ, ਦੁੱਧ ਜਾਂ ਡਾਇਪਰ ਉਪਲੱਬਧ ਕਰਵਾਏ ਗਏ| ਪਰੰਤੂ ਮੁੰਬਈ ਹਾਦਸੇ ਦੀ ਰੌਸ਼ਨੀ ਅਜਿਹੀਆਂ ਖਬਰਾਂ ਕੀ ਸਿਰਫ਼ ਪ੍ਰਚਾਰ ਦਾ ਹਿੱਸਾ ਨਹੀਂ ਲੱਗਦੀਆਂ? ਦਰਅਸਲ, ਇਸ ਘਟਨਾ ਨੇ ਫਿਰ ਇਸ ਸੱਚਾਈ ਤੋਂ ਪਰਦਾ ਹਟਾਇਆ ਹੈ ਕਿ ਰੇਲਵੇ ਦਾ ਬੁਨਿਆਦੀ ਢਾਂਚਾ ਹੁਣ ਨਾ ਕਾਫੀ ਪੈ ਰਿਹਾ ਹੈ| ਆਬਾਦੀ ਵਾਧੇ ਨਾਲ ਰੇਲਵੇ ਸਮੇਤ ਤਮਾਮ ਇੰਫਰਾਸਟਰਕਚਰ ਤੇ ਦਬਾਅ ਤੇਜੀ ਨਾਲ ਵਧਿਆ ਹੈ| ਇਹ ਗੱਲਾਂ ਆਮ ਲੋਕਾਂ ਨੂੰ ਵੀ ਨਜ਼ਰ ਆਉਂਦੀਆਂ ਹਨ| ਪਰੰਤੂ ਇਹ ਸਰਕਾਰ ਦੇ ਧਿਆਨ ਵਿੱਚ ਕਿਉਂ ਨਹੀਂ ਆਉਂਦੀਆਂ? ਕੀ ਇਸ ਲਈ ਕਿ ਆਮ ਲੋਕ ਉਸਦੀ ਪਹਿਲ ਨਹੀ ਹਨ?
ਵਰਿੰਦਰ ਸਿੰਘ

Leave a Reply

Your email address will not be published. Required fields are marked *