ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ

ਐਸ ਏ ਐਸ ਨਗਰ,24 ਫਰਵਰੀ (ਸ ਬ)  ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਅੱਜ ਸ਼ਿਵਰਾਤਰੀ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਵੱਖ ਵੱਖ ਮੰਦਿਰਾਂ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਭੀੜਾਂ ਲੱਗ ਗਈਆਂ ਅਤੇ ਲੋਕ ਸ਼ਰਧਾ ਨਾਲ ਸ਼ਿਵ ਭੋਲੇ ਨੂੰ ਮੱਥਾ ਟੇਕਦੇ ਰਹੇ|
ਇਸ ਦੌਰਾਨ ਮੁਹਾਲੀ ਹਲਕੇ ਤੋਂ ਕਾਂਗਰਸ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਫੇਜ-7 ਦੇ ਮੰਦਿਰ ਵਿਚ ਸ਼ਿਵਰਾਤਰੀ ਮੌਕੇ ਮੱਥਾ ਟੇਕਿਆ| ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਸਮਰਥਕ ਵੀ ਮੌਜੂਦ ਸਨ|
ਇਸੇ ਤਰਾਂ ਗਾਇਕ ਮਦਨ ਸ਼ੌਂਕੀ ਨੇ ਵੀ ਫੇਜ-4 ਦੇ ਮੰਦਿਰ ਵਿਚ ਮੱਥਾ                ਟੇਕਿਆ ਅਤੇ ਕੀਰਤਨ ਕੀਤਾ|
ਅੱਜ ਿਸ਼ਵਰਾਤਰੀ ਮੌਕੇ ਮਟੌਰ ਦੇ ਵੱਖ ਵੱਖ ਮੰਦਿਰਾਂ ਵਿਚ ਵੀ  ਸ਼ਰਧਾਲੂਆਂ ਦੀਆਂ ਭੀੜਾਂ ਲੱਗੀਆਂ ਰਹੀਆਂ| ਲੋਕ ਲਾਈਨਾਂ ਵਿਚ ਲੱਗ ਕੇ ਸ਼ਰਧਾ ਨਾਲ ਮੱਥਾ ਟੇਕਦੇ ਰਹੇ|
ਸ਼ਿਵਰਾਤਰੀ ਸਬੰਧੀ ਵੱਖ ਵੱਖ ਥਾਂਵਾਂ ਉਪਰ ਲੰਗਰ ਵੀ ਲਗਾਏ ਗਏ|
ਇਸੇ ਤਰਾਂ ਸ੍ਰੀ ਵੈਸ਼ਨੋ ਮਾਤਾ ਮੰਦਿਰ ਫੇਜ  3 ਬੀ 1 ਵਿਖੇ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਮੁਹਾਲੀ ਮਿਉਂਸਪਲ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਨੇ ਝੰਡੇ ਦੀ ਰਸਮ ਅਦਾ ਕੀਤੀ| ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਪ੍ਰਦੀਪ ਸੋਨੀ, ਸ਼ਾਮ ਲਾਲ ਸ਼ਰਮਾ, ਅਸ਼ਵਨੀ ਸ਼ਰਮਾ, ਐਸ ਪੀ ਮਲਹੋਤਰਾ, ਵੀ ਕੇ ਬਹਿਲ, ਵਿਜੈ ਮਲਹੋਤਰਾ, ਅਮਿਤ ਮਰਵਾਹਾ ਵੀ ਮੌਜੂਦ ਸਨ|
ਇਸ ਤਰ੍ਹਾਂ ਸੈਕਟਰ-68 ਦੇ ਮਾਂ ਦੁਰਗਾ ਮੰਦਿਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਸਵੇਰੇ ਤੋਂ ਹੀ ਸ਼ਰਧਾਲੂ ਮੰਦਿਰ ਵਿਖੇ ਪਹੁੰਚ ਕੇ ਨਤਮਸਤਕ ਹੋ ਰਹੇ ਸਨ| ਇਸ ਮੌਕੇ ਦੁੱਧ, ਪਕੌੜੇ ਅਤੇ ਫਲਾਂ ਦਾ ਲੰਗਰ ਲਾਇਆ ਗਿਆ |
ਇਸ ਮੌਕੇ ਮੰਦਿਰ ਸਭਾ ਦੇ ਪ੍ਰਧਾਨ ਮਨੋਜ ਅਗਰਵਾਲ, ਜ. ਸਕੱਤਰ ਵੇਦ ਪਕਾਸ਼, ਸ਼ਮੇਸ਼, ਸੁਰਿੰਦਰ ਸੂਦ, ਸੱਤਪਾਲ ਗੁਪਤਾ, ਮੁਰਲੀ ਮਨੋਹਰ ਗੁਪਤਾ, ਓਮ ਪ੍ਰਕਾਸ਼ ਵੀ ਮੌਜੂਦ ਸਨ|

Leave a Reply

Your email address will not be published. Required fields are marked *