ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਣਾਇਆ ਵਿਸ਼ਵਕਰਮਾ ਦਿਹਾੜਾ


ਐਸ ਏ ਐਸ ਨਗਰ, 16 ਨਵੰਬਰ (ਸ.ਬ.) ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਦਾ ਦਿਹਾੜਾ ਅੱਜ ਇੱਥੇ ਕਿਰਤੀ ਵਰਗ ਵਲੋਂ ਪੂਰੀ ਸ਼ਰਧਾ ਨਾਲ ਮਣਾਇਆ ਗਿਆ| ਇਸ ਸੰਬੰਧੀ ਮੁਹਾਲੀ ਦੇ ਠੇਕੇਦਾਰਾਂ ਦੀ ਸੰਸਥਾ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਵਲੋਂ ਪ੍ਰਧਾਨ ਸ੍ਰ. ਨਿਰਮਲ ਸਿੰਘ ਸਭਰਵਾਲ ਦੀ ਅਗਵਾਈ ਹੇਠ ਰਾਮਗੜ੍ਹੀਆ ਸਭਾ  ਫੇਜ਼ 3 ਬੀ 1 ਵਿਖੇ ਵਿਸ਼ਵਰਕਰਮਾ ਦਿਹਾੜੇ ਦੇ ਸੰਬੰਧ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਸ੍ਰ. ਦਰਸ਼ਨ ਸਿੰਘ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂਕਿ  ਸ੍ਰ. ਜਸਵੰਤ ਸਿੰਘ ਭੁੱਲਰ, ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ, ਸ੍ਰ. ਨਰਿੰਦਰ ਸਿੰਘ ਸੰਧੂ ਪ੍ਰੋਪਾਰਾਈਟਰ ਸਾਹਿਬਜਾਦਾ ਟਿੰਬਰ ਅਂੈਡ ਪਲਾਈ ਅਤੇ ਸ੍ਰ. ਪ੍ਰਦੀਪ ਸਿੰਘ ਭਾਰਜ ਪ੍ਰੋ. ਭਾਰਜ ਫੈਬਰੀਕੇਟਰਜ ਸਨ|
ਐਸੋਸੀਏਸ਼ਨ ਦੇ ਜਨਰਲ ਸਕਤਰ ਸ੍ਰ. ਗੁਰਚਰਨ ਸਿੰਘ ਨੰਨੜਾ ਨੇ ਦਸਿਆ ਕਿ ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ  ਉਪਰੰਤ ਸ਼ਬਦ ਵਿਚਾਰ ਰਾਹੀਂ ਕਥਾਵਾਚਕ ਭਾਈ ਬਲਿਹਾਰ ਸਿੰਘ ਅਤੇ ਢਾਡੀ ਜਥਾ ਭਾਈ ਗੁਰਨਾਮ ਸਿੰਘ ਮੋਹੀ ਤੇ ਸਾਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਅਤੇ ਉਹਨਾਂ ਦੀ ਸਮਾਜ ਨੂੰ           ਦੇਣ ਸਬੰਧੀ ਵਿਸਥਾਰ ਨਾਲ ਵਰਨਣ ਕੀਤਾ|
ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਹਾਜਰੀ ਲਵਾਈ| ਇਸ ਮੌਕੇ ਬੋਲਦਿਆਂ ਪ੍ਰੋ ਚੰਦੂਮਾਜਰਾ ਨੇ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੀਆਂ ਸਿਖਿਆਵਾਂ ਉਪਰ ਅਮਲ ਕਰਨ ਦਾ ਸੱਦਾ ਦਿਤਾ| ਉਹਨਾਂ ਦੇ ਨਾਲ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ, ਸ੍ਰ. ਕਮਲਜੀਤ ਸਿੰਘ ਰੂਬੀ ਪ੍ਰਧਾਨ ਅਕਾਲੀ ਦਲ ਮੁਹਾਲੀ ਸ਼ਹਿਰੀ, ਸ੍ਰ. ਗੁਰਮੁੱਖ ਸਿੰਘ ਸ ੋਹਲ ਪ੍ਰਧਾਨ ਬੀ ਸੀ ਵਿੰਗ ਅਕਾਲੀ ਦਲ ਮੁਹਾਲੀ ਸ਼ਹਿਰੀ, ਸੀਨੀਅਰ ਅਕਾਲੀ ਆਗੂ ਸ੍ਰ.ਅਵਤਾਰ ਸਿੰਘ ਵਾਲੀਆ ਅਤੇ ਹੋਰ ਪਤਵੰਤੇ ਵੀ ਸ਼ਾਮਿਲ ਹੋਏ| 
ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ           ਐਸੋਸੀਏਸ਼ਨ  ਨੂੰ ਪੰਜ ਲੱਖ ਰੁਪਏ           ਦੇਣ ਦਾ ਐਲਾਨ ਕੀਤਾ| ਉਹਨਾਂ ਦੇ ਨਾਲ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਸ੍ਰ. ਜਸਵੀਰ ਸਿੰਘ ਮਣਕੂ, ਸ੍ਰ. ਜਸਪਾਲ ਸਿੰਘ ਟਿਵਾਣਾ, ਸ੍ਰ. ਜਸਪ੍ਰੀਤ ਸਿੰਘ ਗਿਲ, ਇੰਦਰਜੀਤ ਸਿੰਘ ਖੋਖਰ, ਅਤਿ ਮਰਵਾਹਾ, ਸ੍ਰ. ਬਿਕਰਮਜੀਤ ਸਿੰਘ ਹੁੰਝਣ ਅਤੇ ਹੋਰ ਪੰਤਵੰਤੇ ਵੀ ਸਮਾਗਮ ਵਿੱਚ ਪਹੁੰਚੇ| 
ਇਸ ਮੌਕੇ ਸਭਾ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸਭਰਵਾਲ, ਪ੍ਰਬੰਧਕ ਕਮੇਟੀ ਮਂੈਬਰਾਂ, ਮੁੱਖ ਮਹਿਮਾਨ ਅਤੇ ਵਿਸ਼ੇਸ ਮਹਿਮਾਨਾਂ ਵਲੋਂ ਸਾਬਕਾ ਲੋਕ ਸਭਾ ਮਂੈਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ  ਅਤੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ| ਪ੍ਰਬੰਧਕਾਂ ਵਲੋਂ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਦਰਸ਼ਨ ਸਿੰਘ ਕਲਸੀ, ਵਿਸ਼ੇਸ ਮਹਿਮਾਨ ਸ੍ਰ. ਜਸਵੰਤ ਸਿੰਘ ਭੁੱਲਰ, ਸ੍ਰ. ਨਰਿੰਦਰ ਸਿੰਘ ਸੰਧੂ ਅਤੇ ਪ੍ਰਦੀਪ ਸਿੰਘ ਭਾਰਜ ਦੇ ਨਾਲ ਸਹਿਯੋਗੀ ਸੰਸਥਾਵਾਂ ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ, ਦਸਮੇਸ਼ ਵੈਲਫੇਅਰ ਕਂੌਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ ਤੋਂ ਇਲਾਵਾ ਐਸੋਸੀਏਸ਼ਨ ਦੇ ਸੀਨੀਅਰ ਮਂੈਬਰਾਂ ਸ੍ਰ. ਸਵਰਨ ਸਿੰਘ  ਚਾਨੀ (ਬਾਨੀ ਪ੍ਰਧਾਨ), ਸ੍ਰ. ਸੂਰਤ ਸਿੰਘ ਕਲਸੀ (ਸਾਬਕਾ ਪ੍ਰਧਾਨ), ਸ੍ਰ. ਅਜੀਤ ਸਿੰਘ ਪਾਸੀ, ਸ੍ਰ.ਸੁਖਦੇਵ ਸਿੰਘ, ਸ੍ਰ. ਚੰਨਣ ਸਿੰਘ ਕਲਸੀ, ਸ੍ਰ. ਦਲਜੀਤ ਸਿੰਘ ਅਤੇ ਸ੍ਰ. ਮਨਜੀਤ ਸਿੰਘ ਕਲਸੀ ਦਾ ਸਨਮਾਨ ਕੀਤਾ ਗਿਆ| 
ਇਸ ਮੌਕੇ ਐਸੋਸੀਏਸ਼ਨ  ਦੇ ਸਕੱਤਰ ਸ੍ਰ. ਅਜੀਤ ਸਿੰਘ, ਸੁਰਜੀਤ ਸਿੰਘ ਜੰਡੂ ਚੇਅਰਮੈਨ ਸਟੈਂਡਿੰਗ ਕਮੇਟੀ, ਪਿਆਰਾ ਸਿੰਘ, ਸੁਰਿੰਦਰ ਸਿੰਘ ਜੰਡੂ, ਬਲਬੀਰ ਸਿੰਘ ਭਮਰਾ, ਸੁੱਚਾ ਸਿੰਘ, ਦਵਿੰਦਰ ਸਿੰਘ,  ਸੇਵਾ ਸਿੰਘ ਸਭਰਵਾਲ, ਜਸਬੀਰ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜੂਦ ਸਨ| ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ|

ਠੇਕੇਦਾਰਾਂ ਦੇ ਦੂਜੇ ਧੜੇ ਨੇ ਕੀਤਾ ਵੱਖਰਾ ਸਮਾਗਮ
ਇਸੇ ਦੌਰਾਨ ਠੇਕੇਦਾਰ ਯੂਨੀਅਨ ਦੇ ਦੂਜੇ ਧੜੇ ਵਲੋਂ ਪ੍ਰਧਾਨ ਦੀਦਾਰ ਸਿੰਘ ਕਲਸੀ ਦੀ ਅਗਵਾਈ ਹੇਠ ਪਿੰਡ ਸ਼ਾਹੀ ਮਾਜਰਾ ਵਿਖੇ ਭਗਵਾਨ ਵਿਸ਼ਵਕਰਮਾ ਦਾ ਦਿਹਾੜਾ ਮਣਾਇਆ ਗਿਆ| ਇਸ ਮੌਕੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ|  ਇਸ ਉਪਰੰਤ  ਲੰਗਰ ਵਰਤਾਇਆ ਗਿਆ| 
ਇਸ ਮੌਕੇ ਦੀਦਾਰ ਸਿੰਘ ਕਲਸੀ ਪ੍ਰਧਾਨ, ਸੁਖਬੀਰ ਸਿੰਘ, ਪ੍ਰਤਾਪ ਸਿੰਘ ਭੰਵਰਾ ਦੋਵੇਂ ਮੀਤ ਪ੍ਰਧਾਨ, ਬਲਵਿੰਦਰ ਸਿੰਘ ਖਜਾਨਚੀ, ਮੋਹਣ ਸਿੰਘ ਸਹਾਇਕ ਖਜਾਨਚੀ, ਵਿਜੇ ਕੁਮਾਰ ਘਈ ਚੇਅਰਮੈਨ, ਬਲਵਿੰਦਰ ਸਿੰਘ ਕਲਸੀ, ਨਿਰਮਲ ਸਿੰਘ, ਬਾਲਾ ਸਿੰਘ, ਸੁੱਚਾ ਸਿੰਘ, ਬਖਸੀਸ ਸਿੰਘ ਅਤੇ ਹੋਰ ਮਂੈਬਰ ਮੌਜੂਦ                  ਸਨ| 

Leave a Reply

Your email address will not be published. Required fields are marked *