ਪੂਰੇ ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਜ਼ਾਰੀ, ਧੁੰਦ ਕਾਰਨ 49 ਟਰੇਨਾਂ ਲੇਟ

ਨਵੀ ਦਿੱਲੀ, 29 ਦਸੰਬਰ (ਸ.ਬ.) ਪੂਰੇ ਉੱਤਰੀ ਭਾਰਤ ਵਿੱਚ ਠੰਡ ਦਾ ਕਹਿਰ ਜ਼ਾਰੀ ਹੈ| ਰਾਜਧਾਨੀ ਦਿੱਲੀ ਨੇ ਅੱਜ ਸਵੇਰੇ ਧੁੰਦ ਦੀ ਚਾਦਰ ਲੈ ਰੱਖੀ ਸੀ ਅਤੇ ਇਸ ਕਾਰਨ ਇੱਥੇ ਪੁੱਜਣ ਵਾਲੀਆਂ 43 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 13 ਟਰੇਨਾਂ ਦਾ ਸਮਾਂ ਬਦਲ ਗਿਆ ਹੈ|
ਧੁੰਦ ਦੀ ਮਾਰ ਆਵਾਜਾਈ ਤੇ ਵੀ ਪਈ ਹੈ ਅਤੇ ਦਿੱਲੀ ਏਅਰਪੋਰਟ ਦੀ ਦ੍ਰਿਸ਼ਤਾ ਘੱਟ ਹੋਣ ਦਾ ਕਾਰਨ 5 ਅੰਤਰ ਰਾਸ਼ਟਰੀ ਅਤੇ 1 ਘਰੇਲੂ ਉਡਾਣ ਵਿੱਚ ਦੇਰੀ ਹੋਈ| ਇਕ ਘਰੇਲੂ ਫਲਾਇਟ ਨੂੰ ਰੱਦ ਕਰਨਾ ਪਿਆ|
ਮੌਸਮ ਵਿਗਿਆਨਕਾਂ ਮੁਤਾਬਕ ਮੈਦਾਨੀ ਇਲਾਕਿਆਂ ਵਿੱਚ ਪੱਛਮੀ ਭਾਰਤ ਵਿੱਚ ਸੰਘਣੀ ਧੁੰਦ ਰਹੇਗੀ| ਕਈ ਜਗ੍ਹਾ ਤੇ ਧੁੰਦ 50 ਮੀਟਰ ਤੋਂ ਹੇਠਾਂ ਤੱਕ ਡਿੱਗ ਸਕਦੀ ਹੈ| ਮੌਸਮ ਵਿਗਿਆਨਕਾਂ ਦਾ ਕਹਿਣਾ ਹੈ ਕਿ ਪੁਰਾਣੇ ਸਾਲ ਦੀ ਵਿਧਾਈ ਧੁੰਦ ਨਾਲ ਹੋਵੇਗੀ| ਮੌਸਮ ਵਿਗਿਆਨਕਾਂ ਮੁਤਾਬਕ 28 ਦਸੰਬਰ ਨੂੰ ਨਿਊਨਤਮ ਤਾਪਮਾਨ 7 ਡਿਗਰੀ ਦੇ ਆਸਪਾਸ ਰਹੀ | ਅਗਲੇ ਪੰਜ ਦਿਨਾਂ ਵਿੱਚ ਤਾਪਮਾਨ 9-10 ਡਿਗਰੀ ਦੇ ਆਸਪਾਸ ਰਹੇਗਾ|
ਅਧਿਕਤਮ ਤਾਪਮਾਨ 23 ਡਿਗਰੀ ਦੇ ਆਸਪਾਸ ਰਹੇਗਾ| ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਪੰਜਾਬ, ਹਰਿਆਣਾ,ਚੰਡੀਗੜ੍ਹ, ਦਿੱਲੀ ਵਿੱਚ ਨਿਊਨਤਮ ਤਾਪਮਾਨ 10 ਡਿਗਰੀ ਦੇ ਹੇਠਾਂ ਦਰਜ ਕੀਤਾ ਗਿਆ ਹੈ ਪਰ ਫਿਰ ਵੀ ਤਾਪਮਾਨ ਸਮਾਨ ਤੋਂ ਉਪਰ ਹੈ| ਪੰਜਾਬ ਦੇ ਅੰਮ੍ਰਿਤਸਰ ਵਿੱਚ ਨਿਊਨਤਮ ਤਾਪਮਾਨ ਸਭ ਤੋਂ ਹੇਠਾਂ 3 ਡਿਗਰੀ ਦਰਜ ਕੀਤਾ ਗਿਆ ਹੈ| ਦਿੱਲੀ ਵਿੱਚ ਹਵਾ ਵਿੱਚ ਨਮੀ ਦੀ ਮਾਤਰਾ 55-100 ਫੀਸਦੀ ਤੱਕ ਰਹੀ|

Leave a Reply

Your email address will not be published. Required fields are marked *