ਪੂਰੇ ਦੇਸ਼ ਵਿੱਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ : ਡਾ. ਹਰਸ਼ਵਰਧਨ


ਨਵੀਂ ਦਿੱਲੀ, 2 ਜਨਵਰੀ (ਸ.ਬ.) ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਦੇਸ਼ ਭਰ ਵਿੱਚ ਵੈਕਸੀਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਦੇਸ਼ ਭਰ ਵਿੱਚ ਸਾਰੇ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਵਿੱਚ ਲਗਾਈ ਜਾਵੇਗੀ। ਜਿਕਰਯੋਗ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 116 ਜ਼ਿਲਿ੍ਹਆਂ ਵਿੱਚ 259 ਥਾਂਵਾਂ ਤੇ ਅੱਜ ਕੋਵਿਡ-19 ਵੈਕਸੀਨ ਦਾ ਡਰਾਈ ਰਨ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਖ਼ੁਦ ਦਿੱਲੀ ਦੇ ਜੀ.ਟੀ.ਬੀ. ਹਸਪਤਾਲ ਜਾ ਕੇ ਵੈਕਸੀਨ ਦੇ ਡਰਾਈ ਰਨ ਦਾ ਜਾਇਜ਼ਾ ਲਿਆ।
ਜੀ.ਟੀ.ਬੀ. ਹਸਪਤਾਲ ਤੋਂ ਬਾਹਰ ਆਉਂਦੇ ਹੋਏ ਹਰਸ਼ਵਰਧਨ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫ਼ਵਾਹਾਂ ਤੇ ਧਿਆਨ ਨਾ ਦੇਣ। ਵੈਕਸੀਨ ਦੀ ਸੁਰੱਖਿਆ ਯਕੀਨੀ ਕਰਨਾ ਸਾਡੀ ਪਹਿਲ ਹੈ। ਪੋਲੀਓ ਦੀ ਵੈਕਸੀਨ ਦਿੱਤੇ ਜਾਣ ਦੌਰਾਨ ਵੀ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਪਰ ਲੋਕਾਂ ਨੇ ਟੀਕਾ ਲਗਵਾਇਆ ਅਤੇ ਅੱਜ ਭਾਰਤ ਹੁਣ ਪੋਲੀਓ ਮੁਕਤ ਹੋ ਗਿਆ ਹੈ।
ਉਹਨਾਂ ਕਿਹਾ ਕਿ ਪਿਛਲੀ ਵਾਰ ਅਸੀਂ 4 ਸੂਬਿਆਂ ਵਿੱਚ ਡਰਾਈ ਰਨ ਚਲਾਇਆ ਸੀ। ਪਿਛਲੀ ਵਾਰ ਹੋਏ ਡਰਾਈ ਰਨ ਤੋਂ ਬਾਅਦ ਅਸੀਂ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਥੋੜ੍ਹਾ ਸੁਧਾਰ ਕੀਤਾ ਹੈ। ਅੱਜ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਡਰਾਈ ਰਨ ਕਰ ਰਹੇ ਹਨ। ਸਭ ਕੁਝ ਅਜਿਹਾ ਹੀ ਕੀਤਾ ਜਾ ਰਿਹਾ ਹੈ ਜਿਵੇਂ ਵੈਕਸੀਨੇਸ਼ਨ ਦੌਰਾਨ ਕੀਤਾ ਜਾਵੇਗਾ। ਸਿਰਫ਼ ਇਕ ਅਸਲੀ ਟੀਕੇ ਨੂੰ ਛੱਡ ਕੇ। ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਲੋਕ ਕਮਰੇ ਵਿੱਚ ਕਿਵੇਂ ਇੰਤਜ਼ਾਰ ਕਰਨਗੇ। ਇਸ ਦੇ ਨਾਲ ਹੀ ਕੋਵਿਡ ਐਪ ਵਿੱਚ ਡਾਟਾ ਕਿਵੇਂ ਦਰਜ ਕੀਤਾ ਜਾਵੇਗਾ। ਸਾਡੀ ਟੀਮ ਦੇਖ ਰਹੀ ਹੈ ਕਿ 30 ਮਿੰਟ ਦੇ ਪੋਸਟ ਟੀਕਾਕਰਣ ਲਈ ਕਿਵੇਂ ਮਨਾਇਆ ਜਾਵੇਗਾ, ਕੀ ਮੈਡੀਕਲ ਐਮਰਜੈਂਸੀ ਸਥਿਤੀ ਵਿੱਚ ਤਿਆਰੀਆਂ ਹੁੰਦੀਆਂ ਹਨ।

Leave a Reply

Your email address will not be published. Required fields are marked *