ਪੂਰੇ ਭਾਰਤ ਦੀ ਜਿੱਤ : ਅਮਿਤ ਸ਼ਾਹ

ਨਵੀਂ ਦਿੱਲੀ, 23 ਮਈ (ਸ.ਬ.) ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਨਾਲ ਖੁਸ਼ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ| ਸ਼ਾਹ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰ ਕੇ ਇਸ ਜਿੱਤ ਨੂੰ ਪੂਰੇ ਭਾਰਤ ਦੀ ਜਿੱਤ ਦੱਸਿਆ ਹੈ| ਸ਼ਾਹ ਨੇ ਟਵੀਟ ਕਰ ਕੇ ਕਿਹਾ,’ਫਿਰ ਇਕ ਵਾਰ ਮੋਦੀ ਸਰਕਾਰ| ਥੈਂਕ ਯੂ ਇੰਡੀਆ|’
ਇਕ ਹੋਰ ਟਵੀਟ ਵਿੱਚ ਸ਼ਾਹ ਨੇ ਕਿਹਾ,’ਇਹ ਪੂਰੇ ਭਾਰਤ ਦੀ ਜਿੱਤ ਹੈ| ਦੇਸ਼ ਦੇ ਨੌਜਵਾਨ, ਗਰੀਬ, ਕਿਸਾਨਾਂ ਦੀਆਂ ਇੱਛਾਵਾਂ ਦੀ ਜਿੱਤ| ਇਹ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ 5 ਸਾਲ ਦੇ ਵਿਕਾਸ ਅਤੇ ਮਜ਼ਬੂਤ ਲੀਡਰਸ਼ਿਪ ਵਿੱਚ ਜਨਤਾ ਦੇ ਵਿਸ਼ਵਾਸ ਦੀ ਜਿੱਤ ਹੈ| ਮੈਂ ਭਾਜਪਾ ਦੇ ਕਰੋੜਾਂ ਵਰਕਰਾਂ ਵਲੋਂ ਨਰਿੰਦਰ ਮੋਦੀ ਜੀ ਨੂੰ ਹਾਰਦਿਕ ਵਧਾਈ ਦਿੰਦਾ ਹਾਂ|’ ਇਕ ਹੋਰ ਟਵੀਟ ਵਿੱਚ ਸ਼ਾਹ ਨੇ ਲਿਖਿਆ,’ਜਨ-ਜਨ ਦੇ ਵਿਸ਼ਵਾਸ ਅਤੇ ਵਿਕਾਸ ਦੀ ਪ੍ਰਤੀਕ ਮੋਦੀ ਸਰਕਾਰ ਬਣਾਉਣ ਲਈ ਭਾਰਤ ਦੀ ਜਨਤਾ ਦਾ ਕੋਟਿ-ਕੋਟਿ ਨਮਨ| ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ|’
ਜਿਕਰਯੋਗ ਹੈ ਕਿ 542 ਸੀਟਾਂ ਦੇ ਰੁਝਾਨ ਅਤੇ ਨਤੀਜਿਆਂ ਵਿੱਚ ਭਾਜਪਾ ਇਕੱਲੀ 292 ਸੀਟਾਂ ਤੇ ਅੱਗੇ ਹੈ ਜਦੋਂ ਕਿ ਐਨ.ਡੀ.ਏ. 350 ਸੀਟਾਂ ਤੇ ਅੱਗੇ ਹਨ| ਭਾਜਪਾ ਨੇ 2014 ਦੇ ਨਤੀਜਿਆਂ ਨੂੰ ਪਿੱਛੇ ਛੱਡਦੇ ਹੋਏ ਯੂ.ਪੀ., ਬਿਹਾਰ, ਮਹਾਰਾਸ਼ਟਰ, ਕਰਨਾਟਕ ਵਿੱਚ ਜ਼ਬਰਦਸਤ ਜਿੱਤ ਦਰਜ ਕਰਨ ਵੱਲ ਵਧ ਰਹੀ ਹੈ|

Leave a Reply

Your email address will not be published. Required fields are marked *