ਪੂਰੇ ਵਿਸ਼ਵ ਲਈ ਗੰਭੀਰ ਸਮੱਸਿਆ ਬਣੀ ਮਨੁੱਖੀ ਤਸਕਰੀ

ਔਰਤਾਂ ਅਤੇ ਬੱਚਿਆਂ ਦੀ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੀ ਮਨੁੱਖੀ ਤਸਕਰੀ (ਟਰੈਫਿਕਿੰਗ) ਦੇ ਵਿਰੁੱਧ ਵਾਰ-ਵਾਰ ਅਵਾਜ ਉੱਠਣ  ਦੇ ਬਾਵਜੂਦ ਇਹ ਵੱਧਦੀ ਜਾ ਰਹੀ ਹੈ| ਇਸਦੇ ਸੰਕੇਤ ਹਾਲ ਦੇ ਕੁੱਝ ਅਧਿਐਨਾਂ ਵਿੱਚ ਮਿਲੇ ਹਨ| ਜਾਪਾਨ ਦੇ ਸੰਦਰਭ ਵਿੱਚ ਸੀਆ ਮੋਰਿਤਾ ਨੇ ਆਪਣੇ ਸ਼ੋਧਪਤਰ ਵਿੱਚ ਦੱਸਿਆ ਹੈ ਕਿ ਦੱਖਣ-ਪੂਰਵੀ ਏਸ਼ੀਆ ਤੋਂ ਜਾਪਾਨ  ਦੇ ਸੈਕਸ-ਬਾਜ਼ਾਰ ਲਈ ਪੰਜ ਲੱਖ ਤੋਂ ਦਸ ਲੱਖ ਬੱਚਿਆਂ ਅਤੇ ਔਰਤਾਂ ਨੂੰ ਲਿਆਂਦਾ ਗਿਆ| ਉਪਰੋਕਤ ਅਧਿਐਨ ਵਿੱਚ ਇਸ ਤਰ੍ਹਾਂ ਦੀ ਮਨੁੱਖੀ ਤਸਕਰੀ ਨੂੰ ਤੇਤੀ ਅਰਬ ਡਾਲਰ ਦੇ ਮੁਨਾਫੇ ਦਾ ਵਪਾਰ ਦੱਸਿਆ ਗਿਆ ਹੈ, ਜਦੋਂਕਿ ਇਸ ਵਿੱਚ ਵਿਦੇਸ਼ੀ ‘ਮਹਿਲਾ ਗੁਲਾਮਾਂ’ ਦੀ ਹਾਲਤ ਇੰਨੀ ਬੁਰੀ ਰਹੀ ਕਿ ਉਨ੍ਹਾਂ ਵਿਚੋਂ ਕਈਆਂ ਨੇ ਆਤਮ ਹੱਤਿਆ ਕਰ ਲਈ| ਟੂਰਿਜਮ ਨੂੰ ਬੜਾਵਾ ਦੇਣ ਦੇ ਨਾਮ ਤੇ ਥਾਈਲੈਂਡ, ਬ੍ਰਾਜੀਲ, ਨੀਦਰਲੈਂਡ,  ਫਿਲੀਪੀਂਸ ਵਿੱਚ ਅਜਿਹੇ ਕਈ ਵੱਡੇ ਅੱਡੇ ਹਨ ਜਿੱਥੇ  ਯਾਤਰੀ ਸੈਕਸ-ਸਬੰਧਾਂ ਲਈ ਜਾਂ ਅਸ਼ਲੀਲ ਸ਼ੋ ਦੇਖਣ ਲਈ ਜਾਂਦੇ ਹਨ| ਇਹ ਅੱਡੇ ਮਨੁੱਖੀ ਤਸਕਰੀ ਦਾ ਜਰੀਆ ਵੀ ਹੁੰਦੇ ਹਨ| ਇੱਥੇ ਆਮ ਤੌਰ ਤੇ ਅਨੇਕ ਮਾਫੀਆ ਵੀ ਸਰਗਰਮ ਰਹਿੰਦੇ ਹਨ| ਅੱਜ ਸੰਸਾਰ ਵਿੱਚ ਅਜਿਹੀਆਂ ਲੱਖਾਂ ਔਰਤਾਂ ਜਾਂ ਕੁੜੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵੇਸ਼ਵਾਵ੍ਰਿਤੀ(ਵੇਸਵਾ), ਪੋਰਨੋਗਰਾਫੀ ਅਤੇ ਸੈਕਸ ਸ਼ੋਸ਼ਣ ਵਿੱਚ ਧਕੇਲ ਦਿੱਤਾ ਗਿਆ ਹੈ| ਇਹ ਉਹ ਔਰਤਾਂ ਅਤੇ ਕਿਸ਼ੋਰ ਉਮਰ ਦੀਆਂ ਕੁੜੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਆਰਥਕ ਤੰਗੀ ਅਤੇ ਹੋਰ ਮਜਬੂਰੀਆਂ ਦਾ ਲਾਭ ਉਠਾ ਕੇ ਇੱਕ ਪਾਸੇ ਤਾਂ ਤਰ੍ਹਾਂ-ਤਰ੍ਹਾਂ  ਨਾਲ ਬਹਕਾਇਆ ਜਾਂ ਭਰਮ ਵਿੱਚ ਰੱਖਿਆ ਗਿਆ ਅਤੇ ਦੂਜੇ ਪਾਸੇ  ਉਨ੍ਹਾਂ ਨੂੰ ਵਸ ਵਿੱਚ ਰੱਖਣ ਲਈ ਉਨ੍ਹਾਂ ਉੱਤੇ ਭਿਆਨਕ ਜ਼ੁਲਮ ਵੀ ਕੀਤੇ ਗਏ ਪਰ ਇਨ੍ਹਾਂ ਨੂੰ ਅੱਜ ਵੀ ਬਚਾਇਆ ਜਾ ਸਕਦਾ ਹੈ|
ਸੰਸਾਰ ਵਿੱਚ ਵੇਸਵਾਵਾਂ ਅਤੇ ਕਾਲਗਰਲ ਦੀ ਗਿਣਤੀ ਇਸ ਤੋਂ ਕਿਤੇ ਜਿਆਦਾ ਹੈ| ਇੱਥੇ ਗੱਲ ਸਿਰਫ ਜੋਰ-ਜਬਰਦਸਤੀ ਅਤੇ ਬਹਿਕਾਵੇ ਦੀਆਂ ਸ਼ਿਕਾਰ ਉਨ੍ਹਾਂ ਔਰਤਾਂ ਦੀ ਹੋ ਰਹੀ ਹੈ ਜੋ ਇਸ ‘ਧੰਦੇ’ ਵਿੱਚ ਕਦੇ ਵੀ ਆਉਣਾ ਨਹੀਂ ਚਾਹੁੰਦੀਆਂ ਸਨ ਪਰ ਤਰ੍ਹਾਂ-ਤਰ੍ਹਾਂ ਦੇ ਜਾਲ-ਫਰੇਬ ਅਤੇ ਜ਼ੁਲਮ ਨੇ ਉਨ੍ਹਾਂ ਨੂੰ ਇੱਥੇ ਪਹੁੰਚਾ ਦਿੱਤਾ| ਉਨ੍ਹਾਂ ਦੀ ਪਹਿਚਾਣ ਕਰਕੇ ਅਤੇ ਉਨ੍ਹਾਂ ਨੂੰ ਇਸ ਸ਼ੋਸ਼ਣ ਦੇ ਜਾਲ ਤੋਂ ਬਚਾ ਕੇ ਆਪਣੇ ਘਰ-ਪਰਿਵਾਰ ਜਾਂ ਸੁਰੱਖਿਅਤ ਸਹਾਰਾ-ਘਰ ਵਿੱਚ ਪਹੁੰਚਾਉਣ ਲਈ ਇੱਕ ਵੱਡੇ ਅੰਤਰਰਾਸ਼ਟਰੀ  ਯਤਨ  ਦੀ ਜ਼ਰੂਰਤ ਹੈ| ਉਂਜ ਅੰਤਰਰਾਸ਼ਟਰੀ ਪੱਧਰ ਦੀ ਇਹ ਮਨੁੱਖੀ ਤਸਕਰੀ ਬਹੁਤ ਸਮੇਂ ਤੋਂ ਚੱਲ ਰਹੀ ਹੈ ਪਰ ਹਾਲ ਦੇ ਸਾਲਾਂ ਵਿੱਚ ਵਿਸ਼ੇਸ਼ ਕਾਰਣਾਂ ਕਰਕੇ ਇਸ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ| ਪਹਿਲੀ ਵਜ੍ਹਾ ਇਹ ਹੈ ਕਿ ਸਮਾਜਿਕ ਬਿਖਰਾਓ  ਦੇ ਦੌਰ ਵਿੱਚ ਵਿਵਾਹਿਕ ਸਬੰਧਾਂ ਤੋਂ ਬਾਹਰ ਸੈਕਸ-ਸੁਖ ਪਾਉਣ ਲਈ ‘ਸੈਕਸ ਖਰੀਦਣ’ ਦੀ ਪ੍ਰਵ੍ਰਿਤੀ ਤੇਜੀ ਨਾਲ ਵਧੀ ਹੈ| ਉਪਲਬਧ ਅੰਕੜਿਆਂ ਦੇ ਅਨੁਸਾਰ, ਸੈਕਸ ਖਰੀਦਣ ਵਾਲੇ ਜਿਆਦਾਤਰ ਪੁਰਸ਼ ਵਿਆਹੇ ਹਨ| ਪੈਸਾ ਦੇ ਕੇ ਸੈਕਸ ਸੰਬੰਧ ਬਣਾਉਣ ਤੋਂ ਇਲਾਵਾ ਅਸ਼ਲੀਲ ਨਾਚ-ਗਾਣੇ ਵਾਲੇ ਕਲੱਬ ਵਿੱਚ ਜਾਣ ਦੀ ਪ੍ਰਵ੍ਰਿਤੀ ਵੀ ਬਹੁਤ ਤੇਜੀ ਨਾਲ ਵਧੀ ਹੈ|
ਇਸ ਸਮੇਂ ਵਿਸ਼ਵ-ਪੱਧਰ ਉੱਤੇ ਇਹ ਵਪਾਰ ਲਗਭਗ ਵੀਹ ਅਰਬ ਡਾਲਰ ਦਾ ਹੈ| ‘ਕਮਾਈ’ ਤੋਂ ਇਲਾਵਾ ਇਸ ‘ਧੰਦੇ’ ਵਿੱਚ ਲੱਗੇ ਵਿਅਕਤੀ ਖੁਦ ਵੀ ਆਪਣੀ ਸ਼ਿਕਾਰ ਔਰਤਾਂ ਦਾ ਸੈਕਸ ਸ਼ੋਸ਼ਣ ਕਰਦੇ ਹਨ| ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਈ ਸਾਧਨ-ਸੰਪੰਨ ਅਪਰਾਧੀ ਅਤੇ ਸਫੇਦਪੋਸ਼ ਅਪਰਾਧੀ ਇਸ ਗ਼ੈਰ ਕਾਨੂੰਨੀ ਵਪਾਰ ਨਾਲ ਜੁੜੇ ਹਨ|
ਜਿੱਥੇ ਦੇਹ ਵਪਾਰ ਸੰਚਾਲਿਤ ਕਰਨ ਵਾਲਿਆਂ ਦੀ ‘ਕਮਾਈ’ ਦੇ ਮੌਕੇ ਤੇਜੀ ਨਾਲ ਵੱਧ ਰਹੇ ਹਨ, ਉਥੇ ਹੀ ਕਈ ਦੇਸ਼ਾਂ ਅੰਦਰ ਆਰਥਿਕ ਸੰਕਟ ਦੇ ਕਾਰਨ ਔਰਤਾਂ ਲਈ ਮਜਬੂਰੀ ਅਤੇ ਆਰਥਿਕ ਤਨਾਓ ਦੀ ਸਥਿਤੀ ਤੇਜੀ ਨਾਲ ਪੈਦਾ ਹੋ ਰਹੀ ਹੈ| ਕਈ ਗਰੀਬ ਖੇਤਰਾਂ ਵਿੱਚ ਤਾਂ ਲੰਬੇ ਸਮੇਂ ਤੋਂ ਮਨੁੱਖੀ ਤਸਕਰੀ ਚੱਲ ਰਹੀ ਹੈ ਪਰ ਹਾਲ ਦੇ ਸਮੇਂ ਵਿੱਚ ਸਭ ਤੋਂ ਤੇਜੀ ਨਾਲ ‘ਇਹ ਵਪਾਰ’ ਉਨ੍ਹਾਂ ਦੇਸ਼ਾਂ ਵਿੱਚ ਵਧਿਆ ਹੈ ਜਿੱਥੇ ਨਵਾਂ ਆਰਥਿਕ ਸੰਕਟ ਪੈਦਾ ਹੋਇਆ ਹੈ| ਸੋਵੀਅਤ ਸੰਘ ਅਤੇ ਪੂਰਵੀ ਯੂਰਪ ਵਿੱਚ ਪੁਰਾਣੀ ਕਮਿਊਨਿਸਟ ਵਿਵਸਥਾ ਜਦੋਂ ਤਾਸ਼  ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ ਤਾਂ ਉੱਥੇ ਅਜਿਹੀ ਹੀ ਹਾਲਤ ਪੈਦਾ ਹੋਈ ਸੀ| ਉਦੋਂ ਪੱਛਮੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਨਾਂ ਨੇ ਅਜਿਹੇ ਦਬਾਅ ਪੈਦਾ ਕੀਤੇ ਜਿਸਦੇ ਨਾਲ ਬੇਰੋਜਗਾਰੀ ਅਤੇ ਸਮਾਜਿਕ ਬਿਖਰਾਓ ਵਰਗੀਆਂ ਸਮੱਸਿਆਵਾਂ ਹੋਰ ਖਰਾਬ ਹੋਣ ਲੱਗੀਆਂ| ਅਚਾਨਕ ਹੋਰ ਤੇਜੀ ਨਾਲ ਆਏ ਆਰਥਿਕ ਸੰਕਟ ਨੇ ਬਹੁਤ ਸਾਰੇ ਅਜਿਹੇ ਪਰਿਵਾਰਾਂ ਨੂੰ ਵੀ ਗਰੀਬੀ ਅਤੇ ਕਰਜ ਵਿੱਚ ਧਕੇਲ ਦਿੱਤਾ ਜੋ ਪਹਿਲਾਂ ਖੁਸ਼ਹਾਲ ਹਾਲਤ ਵਿੱਚ ਸਨ|
ਮਨੁੱਖੀ ਤਸਕਰੀ ਵਾਲੇ ਗਰੋਹਾਂ ਨੇ ਖਾਸ ਤੌਰ ਤੇ ਇਸ ਨਵੇਂ ਆਰਥਿਕ ਤਨਾਓ ਵਾਲੇ ਖੇਤਰਾਂ ਨੂੰ ਅਪਣਾ ਸ਼ਿਕਾਰ ਸਥਾਨ ਬਣਾਇਆ| ਉਨ੍ਹਾਂ ਨੇ ਆਪਣੇ ਏਜੰਟਾਂ ਦਾ ਜਾਲ ਵਿਛਾਇਆ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਹਨ| ਇਨ੍ਹਾਂ ਏਜੰਟਾਂ ਦਾ ਕੰਮ ਤਰ੍ਹਾਂ-ਤਰ੍ਹਾਂ ਨਾਲ ਫੁਸਲਾ ਜਾਂ ਬਹਿਲਾ ਕੇ ਔਰਤਾਂ ਨੂੰ ਸੈਕਸ ਸ਼ੋਸ਼ਣ ਦੇ ਖੇਤਰਾਂ ਵਿੱਚ ਪੰਹੁਚਾਉਣਾ ਹੈ| ਜਾਲ ਵਿੱਚ ਫਸਾਉਣ ਲਈ ਸਨਮਾਨਜਨਕ ਨੌਕਰੀ ਜਾਂ ਕੰਮ-ਕਾਜ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਜਾਲ ਵਿੱਚ ਸ਼ਿਕਾਰ ਦੇ ਫਸ ਜਾਣ ਤੇ ਉਸ ਕੁੜੀ ਜਾਂ ਔਰਤ ਨੂੰ ਇੰਨਾ ਡਰਾਇਆ-ਧਮਕਾਇਆ ਜਾਂਦਾ ਹੈ ਅਤੇ ਉਸ ਉੱਤੇ ਇੰਨਾ ਜ਼ੁਲਮ ਕੀਤਾ ਜਾਂਦਾ ਹੈ ਕਿ ਨਵੇਂ ਅਨਜਾਨ ਸਥਾਨ ਵਿੱਚ  ਵਿਰੋਧ ਦੀ ਉਸਦੀ ਸਮਰੱਥਾ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ|
ਹਾਲ  ਦੇ ਸਾਲਾਂ ਵਿੱਚ ਸੈਕਸ ਸ਼ੋਸ਼ਣ ਲਈ ਹੋਣ ਵਾਲੀ ਮਨੁੱਖ ਤਸਕਰੀ ਵਿੱਚ ਵਾਧੇ ਦਾ ਇੱਕ ਹੋਰ ਕਾਰਨ ਇਹ ਹੈ ਕਿ ਹੁਣ ਪੋਰਨੋਗਰਾਫੀ ਫਿਲਮਾਂ, ਵੀਡੀਓ ਆਦਿ ਬਣਾਉਣ ਲਈ ਵੀ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਦੀ ਤਸਕਰੀ ਹੋ ਰਹੀ ਹੈ| ਇਹ ਇੱਕ ਅਜਿਹਾ ਕਾਰੋਬਾਰ ਹੈ ਜੋ ਵਧਦਾ ਹੀ ਜਾ ਰਿਹਾ ਹੈ| ਇੰਨਾ ਹੀ ਨਹੀਂ, ਅਨੇਕ ਰਸੂਖ (ਰੁੱਖ) ਵਾਲੇ ਵਿਅਕਤੀ ਵੀ ਤਰ੍ਹਾਂ-ਤਰ੍ਹਾਂ ਦੇ ਪੋਰਨੋਗਰਾਫੀ ਦਾ ਮਤਲਬ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਜਿਸਦੇ ਕਾਰਨ ਪੋਰਨੋਗਰਾਫੀ ਦੇ ਵਿਰੁੱਧ ਕੋਈ ਅਸਰਦਾਰ ਅਭਿਆਨ ਚਲਾਉਣਾ  ਔਖਾ ਹੋ ਜਾਂਦਾ ਹੈ|
ਸੱਚ ਤਾਂ ਇਹ ਹੈ ਕਿ ਪੋਰਨੋਗਰਾਫੀ ਦਾ ਤੇਜ ਪ੍ਰਸਾਰ ਸਮਾਜ ਲਈ ਅਤੇ ਖਾਸ ਤੌਰ ਤੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਦੀ ਨਜ਼ਰ ਨਾਲ ਬਹੁਤ ਨੁਕਸਾਨਦੇਹ ਸਾਬਤ ਹੋ ਰਿਹਾ ਹੈ| ਪੋਰਨੋਗਰਾਫੀ ਦੇ ਤੇਜ ਪ੍ਰਸਾਰ ਨਾਲ ਔਰਤਾਂ ਅਤੇ ਬੱਚਿਆਂ ਦਾ ਸੈਕਸ ਸ਼ੋਸ਼ਣ ਵਧ ਗਿਆ ਹੈ, ਨਾਲ ਹੀ ਹੋਰ ਸਮਾਜਿਕ ਸਮੱਸਿਆਵਾਂ ਵੀ ਵੱਧ ਗਈਆਂ ਹਨ| ਜਿੱਥੇ ਤੱਕ ਉਨ੍ਹਾਂ ਔਰਤਾਂ ਅਤੇ ਬੱਚਿਆਂ ਦਾ ਸਵਾਲ ਹੈ, ਜਿਨ੍ਹਾਂ ਦੀ ਵਰਤੋਂ ਪੋਰਨੋਗਰਾਫੀ ਦੀਆਂ ਫਿਲਮਾਂ ਅਤੇ ਵੀਡੀਓ ਬਣਾਉਣ ਲਈ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦੀ ਹਾਲਤ ਕਾਫ਼ੀ ਚਿੰਤਾਜਨਕ ਪਾਈ ਗਈ ਹੈ| ਯੂਰਪ ਵਿੱਚ ਕੁੱਝ ਸਥਾਨਾਂ ਤੋਂ ਅਜਿਹੀਆਂ ਜਿਨ੍ਹਾਂ ਔਰਤਾਂ ਨੂੰ ਛੁਡਾ ਕੇ ਘਰਾਂ ਵਿੱਚ ਪਹੁੰਚਾਇਆ ਗਿਆ, ਉਨ੍ਹਾਂ  ਦੇ  ਵਿੱਚ ਕੀਤੇ ਗਏ ਸਰਵੇਖਣ ਨਾਲ ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਦੁੱਖ-ਦਰਦ ਬਹੁਤ ਗਹਿਰਾ ਹੈ| ‘ਲੰਦਨ ਸਕੂਲ ਆਫ ਹਾਈਜੀਨ ਐਂਡ ਟ੍ਰਾਪਿਕਲ ਮੈਡੀਸੀਨ’ ਲਈ ਕੈਥੀ ਜਿਮਰਮੈਨ ਨੇ ‘ਮੁਸਕਾਨ ਤੇ ਡਾਕਾ’ ਨਾਮ ਨਾਲ ਇੱਕ ਰਿਪੋਰਟ ਲਿਖੀ ਹੈ| ਇਸ ਦੇ ਅਨੁਸਾਰ,  ਇਹਨਾਂ ਵਿਚੋਂ 95 ਫ਼ੀਸਦੀ ਔਰਤਾਂ (ਉਹ ਕੁੜੀਆਂ) ਨੂੰ ਸਰੀਰਕ ਅਤੇ ਸੈਕਸ ਹਿੰਸਾ ਸਹਿਣੀ ਪਈ ਸੀ, ਸੱਠ ਫ਼ੀਸਦੀ ਵਿੱਚ  ਇੰਨਫੈਕਸ਼ਨ ਸਮੇਤ ਅਨੇਕ ਸਿਹਤ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਸਨ, 95 ਫ਼ੀਸਦੀ ਤਨਾਓ ਨਾਲ ਪੀੜਿਤ ਸਨ ਅਤੇ 38 ਫ਼ੀਸਦੀ ਵਿੱਚ ਆਤਮ ਹੱਤਿਆ  ਦੇ ਰੁਝਾਨ ਦੇ ਲੱਛਣ ਸਨ|
ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕੀਤੀ ਜਾ ਰਹੀ ਕੋਸ਼ਿਸ਼ ਦਾ ਅਧਿਐਨ ‘ਨਿਊ ਇੰਟਰਨੈਸ਼ਲਿਸਟ’ ਪੱਤ੍ਰਿਕਾ ਨੇ ਆਪਣੇ ਇੱਕ ਵਿਸ਼ੇਸ਼ ਅੰਕ  ਵਿੱਚ ਕੀਤਾ ਹੈ|  ਇਸ ਵਿਸ਼ਲੇਸ਼ਣ ਦੇ ਅਨੁਸਾਰ ਕਈ ਕੋਸ਼ਿਸ਼ਾਂ ਸਿਰਫ ਇਹਨਾਂ ਮਹਿਲਾਵਾਂ ਨੂੰ ਛੁਡਾ ਕੇ ਇਨ੍ਹਾਂ ਨੂੰ ਆਪਣੇ ਮੂਲ ਦੇਸ਼ ਵਿੱਚ ਭੇਜ ਦੇਣ ਤੱਕ ਸੀਮਿਤ ਹਨ| ਇਸ ਤਰ੍ਹਾਂ ਛੁਡਾਈਆਂ ਗਈਆਂ ਅਨੇਕ ਔਰਤਾਂ ਫਿਰ ਤੋਂ ਦੇਹ-ਵਪਾਰ ਦੇ ਗਰੋਹਾਂ(ਗੈਂਗ) ਦੇ ਚੰਗੁਲ ਵਿੱਚ ਫਸ ਸਕਦੀਆਂ ਹਨ| ਕੁੱਝ ਸਥਾਨਾਂ ਤੋਂ ਛਡਾਈਆਂ ਗਈ ਔਰਤਾਂ ਲਈ ਆਸਰਾ ਗ੍ਰਿਹ ਬਣਾਏ ਗਏ ਪਰ ਇੱਥੇ ਉਨ੍ਹਾਂ ਨੂੰ ਬਹੁਤ ਘੱਟ ਸਮੇਂ ਤੱਕ ਰੱਖਿਆ ਜਾਂਦਾ ਹੈ| ਇੰਨੇ ਘੱਟ ਸਮੇਂ ਵਿੱਚ ਉਨ੍ਹਾਂ ਨੂੰ ਜੋਰ-ਜੁਲਮ ਨਾਲ ਪੈਦਾ ਤਨਾਓ  ਤੋਂ ਉਭਰਣ ਦਾ ਮੌਕੇ ਨਹੀਂ ਮਿਲ ਪਾਉਂਦੇ ਹਨ|  ਦੂਜੇ ਪਾਸੇ ਕੁੱਝ ਅਜਿਹੀਆਂ ਕੋਸ਼ਿਸ਼ਾਂ ਕਾਫ਼ੀ ਸਹਾਇਕ ਸਿੱਧ ਹੋਈਆਂ ਹਨ ਜਿਨ੍ਹਾਂ ਵਿੱਚ ਪਹਿਲਾਂ ਤੋਂ ਵੇਸਵਾ ਵਿੱਚ ਲੱਗੀਆਂ ਔਰਤਾਂ ਦਾ ਸਹਿਯੋਗ ਉਨ੍ਹਾਂ ਕੁੜੀਆਂ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਜੋਰ-ਜਬਰਦਸਤੀ ਅਤੇ ਧੋਖੇ ਨਾਲ ਵੇਸਵਾਵ੍ਰਿਤੀ ਵਿੱਚ ਧਕੇਲਿਆ ਜਾ ਰਿਹਾ ਹੈ| ਕੋਲਕਾਤਾ ਦੀ ਸੋਨਾਗਾਛੀ ਪਰਿਯੋਜਨਾ ਵਿੱਚ ਇਹ ਕੋਸ਼ਿਸ਼ ਕੀਤੀ ਗਈ ਕਿ ‘ਪੇਸ਼ੇ’ ਵਿੱਚ ਪਰਵੇਸ਼  ਕਰਨ ਵਾਲੀਆਂ ਨਵੀਂ ਕੁੜੀਆਂ ਤੋਂ ਪੁਰਾਣੀ ਵੇਸਵਾ ਪੁੱਛਗਿਛ ਕਰਨ ਅਤੇ ਜੋਰ-ਜਬਰਦਸਤੀ ਦੀ ਸ਼ਿਕਾਇਤ ਮਿਲਣ ਤੇ ਉਨ੍ਹਾਂ ਲਈ ਘਰ ਵਾਪਸੀ ਦੀ ਕੋਸ਼ਿਸ਼ ਕੀਤੀ ਜਾਵੇ| ਦੁਨੀਆ ਦੇ ਕਈ ਹੋਰ ਭਾਗਾਂ ਤੋਂ ਵੀ ਅਜਿਹੇ ਸਮਾਚਾਰ ਮਿਲੇ ਹਨ ਕਿ ਪਹਿਲਾਂ ਤੋਂ ਕੰਮ ਕਰਦੀਆਂ ਵੇਸਵਾ ਔਰਤਾਂ ਨੇ ਖੁਦ ਧੋਖੇਬਾਜੀ ਅਤੇ ਜ਼ੁਲਮ ਦੇ ਜਾਲ ਤੋਂ ਕਈ ਕੁੜੀਆਂ ਨੂੰ ਬਚਾਇਆ| ਇਸਦੇ ਅੱਗੇ ਕਈ ਦੇਸ਼ਾਂ ਦੀਆਂ ਸਰਕਾਰਾਂ, ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦੀ ਸਵੈਇੱਛਕ(ਵਲੰਟਰੀ) ਸੰਸਥਾਵਾਂ ਨੂੰ ਗ਼ੈਰ ਕਾਨੂੰਨੀ ਅਤੇ ਨੀਤੀ-ਵਿਰੁੱਧ ਵਪਾਰ ਉੱਤੇ ਕਾਬੂ ਕਰਨ ਲਈ ਬਹੁਤ ਕੋਸ਼ਿਸ਼ ਕਰਨੀ ਪਵੇਗੀ|
ਭਾਰਤ ਡੋਗਰਾ

Leave a Reply

Your email address will not be published. Required fields are marked *