ਪੂਰੇ ਸੰਸਾਰ ਨੰ ਬਦਲਾਓ ਦੇ ਦਰਵਾਜੇ ਤੇ ਲਿਆ ਰਹੀ ਹੈ ਆਰਟੀਫੀਸ਼ਿਅਲ ਇੰਟੈਂਲੀਜੈਂਸ
ਮਨੁੱਖ ਸਮੇਤ ਸਾਰੇ ਪ੍ਰਾਣੀਆਂ ਨੂੰ ਵਿਧਾਤਾ ਤੋਂ ਕੁਦਰਤੀ ਬੁੱਧੀ ਮਿਲੀ ਹੈ। ਮਨੁੱਖ ਤੋਂ ਮਸ਼ੀਨਾਂ ਨੂੰ ਨਕਲੀ ਬੁੱਧੀ ਮਿਲੀ ਹੈ ਜਿਸਦਾ ਪ੍ਰਚੱਲਿਤ ਨਾਮ ਹੈ ਆਰਟੀਫੀਸ਼ਿਅਲ ਇੰਟੈਂਲੀਜੈਂਸ। ਅੱਜ ਸਾਡੇ ਲਈ ਸੋਚਣ- ਵਿਸ਼ਲੇਸ਼ਣ ਕਰਨ ਤੋਂ ਲੈ ਕੇ ਯਾਦ ਰੱਖਣ ਤੱਕ ਦਾ ਕੰਮ ਯੰਤਰ ਕਰ ਰਹੇ ਹਨ। ਸਮਾਰਟ ਫੋਨ ਨੂੰ ਹੀ ਲੈ ਲਓ। ਇਹ ਹੁਣ ਸਿਰਫ ਆਪਸ ਵਿੱਚ ਗੱਲਬਾਤ ਦਾ ਮਾਧਿਅਮ ਨਹੀਂ ਰਹੇ। ਸਾਡੀ ਨਿਜੀ ਟੈਲੀਫੋਨ ਡਾਇਰੈਕਟਰੀ ਬਣ ਗਏ ਹਨ। ਅਸੀਂ ਇਨ੍ਹਾਂ ਤੋਂ ਆਨਲਾਇਨ ਖਰੀਦ ਕਰਦੇ ਹਾਂ, ਬਿੱਲਾਂ ਦਾ ਭੁਗਤਾਨ ਕਰਦੇ ਹਾਂ, ਗੇਮ ਖੇਡਦੇ ਹਾਂ, ਫਿਲਮਾਂ ਦੇਖਦੇ ਹਾਂ।
ਆਰਟੀਫੀਸ਼ਿਅਲ ਇੰਟੈਂਲੀਜੈਂਸ ਨਾਲ ਮਸ਼ੀਨਾਂ ਸਾਡੇ ਲਈ ਪਲਾਨਿੰਗ, ਲਰਨਿੰਗ, ਲੈਂਗਵੇਜ ਪ੍ਰੋਸੈਸਿੰਗ ਅਤੇ ਪ੍ਰਜੈਂਟੇਸ਼ਨ ਕਰ ਰਹੀਆਂ ਹਨ। ਕਾਰਖਾਨਿਆਂ ਵਿੱਚ ਰੋਬੋਟਿਕ ਆਰਮਸ ਐਕੁਰੇਟ ਅਤੇ ਫਾਸਟ ਮੈਨੁਫੈਕਚਰਿੰਗ ਕਰ ਰਹੇ ਹਨ। ਸੀਸੀਟੀਵੀ ਸਾਡੀ ਸਾਰਿਆਂ ਦੀ ਜਾਸੂਸੀ ਕਰ ਰਹੇ ਹਨ। ਡ੍ਰੋਨਸ ਸੁਰੱਖਿਆ ਦੇ ਨਵੇਂ ਉਪਕਰਨ ਬਣ ਗਏ ਹਨ। ਟੀਵੀ ਹੋਮ ਥਇਏਟਰ ਬਣ ਗਏ ਹਨ। ਸੈਲਫ ਡਰਾਇਵਿੰਗ ਮੋਟਰ ਕਾਰਾਂ ਸੜਕਾਂ ਤੇ ਦੌੜਨ ਲੱਗੀਆਂ ਹਨ। ਬਿਨਾਂ ਡਰਾਇਵਰ ਦੀ ਮੈਟਰੋ ਟ੍ਰੇਨ ਤਾਂ ਸਾਡੇ ਦੇਸ਼ ਵਿੱਚ ਵੀ ਆ ਗਈ ਹੈ।
ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਆਰਟੀਫੀਸ਼ਿਅਲ ਇੰਟੈਂਲੀਜੈਂਸ ਨੇ ਸਾਡੇ ਸਾਰਿਆਂ ਲਈ ਘਰਾਂ ਨੂੰ ਦਫਤਰ ਤੇ ਬੱਚਿਆਂ ਦੀ ਕਲਾਸ ਬਣਾ ਦਿੱਤਾ। ਹੁਣ ਅਸੀਂ ਡਰਾਇੰਗ ਰੂਮ ਵਿੱਚ ਬੈਠ ਕੇ ਬਿਜਨੈਸ ਮੀਟਿੰਗਾਂ ਵਿੱਚ ਹਿੱਸਾ ਲੈ ਰਹੇ ਹਾਂ। ਸਾਡੇ ਨਿਜੀ ਅਤੇ ਜਨਤਕ ਜੀਵਨ ਵਿੱਚ ਤਕਨੀਕ ਨਾਲ ਹੋ ਰਹੇ ਬਦਲਾਵਾਂ ਦੀ ਸੂਚੀ ਬਹੁਤ ਲੰਮੀ ਹੈ।
ਟੈਕਨੋਲਾਜੀ ਦਾ ਵਿਰੋਧ ਕੀਤਾ ਜਾ ਸਕਦਾ ਹੈ, ਇਸਨੂੰ ਕੁੱਝ ਦੇਰ ਲਈ ਟਾਲਿਆ ਜਾ ਸਕਦਾ ਹੈ ਪਰ ਰੋਕਿਆ ਨਹੀਂ ਜਾ ਸਕਦਾ। ਇਹ ਬਦਲਾਓ ਦੀ ਅਜਿਹੀ ਪ੍ਰਚੰਡ ਹਨੇਰੀ ਹੈ, ਜੋ ਸੰਸਾਰ ਨੂੰ ਬਦਲ ਦਿੰਦੀ ਹੈ। ਪਹਿਲੀ ਅਤੇ ਦੂਸਰੀ ਉਦਯੋਗਿਕ ਕ੍ਰਾਂਤੀ ਨੇ ਸਿਰਫ ਮੈਨੁਫੈਕਚਰਿੰਗ ਨੂੰ ਬਦਲਿਆ ਸੀ ਪਰ ਆਰਟੀਫੀਸ਼ਿਅਲ ਇੰਟੈਂਲੀਜੈਂਸ ਤਾਂ ਮਨੁੱਖ ਦੇ ਸੰਪੂਰਣ ਕ੍ਰਿਆਕਲਾਪ ਦਾ ਕਾਇਆ-ਕਲਪ ਕਰਨ ਲੱਗ ਗਈ ਹੈ।
ਸੰਜੋਗ ਨਾਲ ਅੱਜ ਭਾਰਤ ਦੇ ਕੋਲ ਪ੍ਰਤਿਭਾਸ਼ਾਲੀ ਟੈਕਨੋਕਰੇਟਸ ਹਨ। ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਕੀ ਕਮਾਲ ਕਰ ਸਕਦੇ ਹਨ, ਇਸਦੀ ਤਾਜ਼ਾ ਮਿਸਾਲ ਹੈ-ਕੋਰੋਨਾ ਵੈਕਸੀਨ। ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤ ਇਕੱਲਾ ਦੇਸ਼ ਹੈ, ਜਿਸ ਨੇ ਨੌਂ ਮਹੀਨੇ ਵਿੱਚ ਇੱਕ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਬਣਾ ਲਈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੁਨੀਆ ਨੂੰ ਟੀਕਾਕਰਣ ਲਈ 70 ਫੀਸਦੀ ਡੋਜ ਭਾਰਤ ਤੋਂ ਮਿਲਣਗੇ।
ਆਰਟੀਫੀਸ਼ਿਅਲ ਇੰਟੈਂਲੀਜੈਂਸ ਹੀ ਦੇਸ਼ ਨੂੰ ਘੱਟ ਲਾਗਤ ਦਾ ਮੈਨੁਫੈਕਚਰਿੰਗ ਨਾਬ ਬਣਾਏਗੀ ਜਿਸਦੇ ਨਾਲ ਭਾਰਤ ਏਸ਼ੀਆ ਦਾ ਸੁਪਰ ਪਾਵਰ ਬਣੇਗਾ। ਡਿਜੀਟਲ ਇੰਡੀਆ ਹੁਣ ਸਿਰਫ ਨਾਰਾ ਨਹੀਂ ਰਿਹਾ, ਸਗੋਂ ਦੇਸ਼ ਦੇ ਭਵਿੱਖ ਨਾਲ ਜੁੜਿਆ ਸੰਕਲਪ ਬਣ ਗਿਆ ਹੈ। ਇਸਨੂੰ ਸਾਕਾਰ ਕਰਨ ਲਈ ਸਾਨੂੰ ਦੇਸ਼ ਦੇ ਹਰ ਕੋਨੇ ਵਿੱਚ ਟੈਕਨੋਲਾਜੀ ਪਾਰਕ ਵਿਕਸਿਤ ਕਰਨੇ ਚਾਹੀਦੇ ਹਨ। ਸਾਫਟਵੇਅਰ ਦਾ ਉਸੇ ਤਰ੍ਹਾਂ ਹੀ ਲੇਖਨ ਅਤੇ ਪੁਰਨੇਖਨ ਹੋਣਾ ਚਾਹੀਦਾ ਹੈ ਜਿਵੇਂ ਦੇਸ਼ ਦੇ ਕੋਨੇ-ਕੋਨੇ ਤੋਂ ਅਖਬਾਰ ਹਰ ਰੋਜ ਛਪਦੇ ਅਤੇ ਘਰ-ਘਰ ਪੁੱਜਦੇ ਹਨ।
ਪੰਜਾਹ-ਸੱਠ ਦੇ ਦਹਾਕੇ ਵਿੱਚ ਅਸੀਂ ਬਰੇਨ ਡਰੇਨ ਮਤਲਬ ਦੇਸ਼ ਤੋਂ ਪ੍ਰਤਿਭਾ ਪਲਾਇਨ ਨਹੀਂ ਰੋਕ ਪਾਏ ਸੀ ਪਰ ਹੁਣ ਜੋ ਰਾਜ ਅਤੇ ਸ਼ਹਿਰ ਆਪਣੇ ਟੈਕਨੋਕਰੇਟਸ ਦੀ ਕਦਰ ਕਰਨਗੇ, ਉਹ ਅੱਗੇ ਵਧਣਗੇ। ਉਹ ਹੀ ਖੁਸ਼ਹਾਲ ਅਤੇ ਵਿਕਾਸ ਦੇ ਨਵੇਂ ਕੇਂਦਰ ਬਣਨਗੇ। ਹੁਣ ਭਵਿੱਖ ਸਿਰਫ ਉਨ੍ਹਾਂ ਦਾ ਹੈ, ਜੋ ਸਮੇਂ ਦੇ ਨਾਲ ਬਦਲਣਗੇ। ਆਰਟੀਫੀਸ਼ੀਅਲ ਇੰਟੈਂਲੀਜੈਂਸ ਨੇ ਅੰਸਤੁਲਿਤ ਵਿਕਾਸ ਦਾ ਖ਼ਤਰਾ ਪੈਦਾ ਕੀਤਾ ਹੈ। ਟੈਕਨੋਲਾਜੀ ਮਨੁੱਖ ਮਿਹਨਤ ਦੀ ਲੋੜ ਘਟਾਉਂਦੀ ਹੈ, ਜਿਸਦੇ ਨਾਲ ਬੇਰੋਜਗਾਰੀ ਵੱਧ ਰਹੀ ਹੈ।
ਨੌਕਰੀਆਂ ਦੇ ਬਾਜਾਰ ਵਿੱਚ ਹੁਣ ਮਨੁੱਖ ਨਾਲ ਮਨੁੱਖ ਦਾ ਨਹੀਂ, ਬਲਕਿ ਮਨੁੱਖ ਨਾਲ ਮਸ਼ੀਨਾਂ ਦਾ ਮੁਕਾਬਲਾ ਹੈ। ਉਹ ਮਸ਼ੀਨਾਂ ਜੋ 24 ਘੰਟੇ ਕੰਮ ਕਰਦੀਆਂ ਹਨ, ਸਹੀ ਕੰਮ ਕਰਦੀਆਂ ਹਨ, ਤੇਜੀ ਨਾਲ ਕੰਮ ਕਰਦੀਆਂ ਹਨ, ਨਾਂਹ-ਨੁੱਕਰ ਨਹੀਂ ਕਰਦੀਆਂ। ਮਸ਼ੀਨਾਂ ਨੂੰ ਉਹ ਹੀ ਮਨੁੱਖ ਹਰਾ ਰਹੇ ਹਨ, ਜੋ ਹੁਨਰਮੰਦ ਹਨ। ਬਾਕੀ ਸਭ ਪਿਛੜ ਰਹੇ ਹਨ।
ਜਾਬਲੈਸ ਗਰੋਥ ਨੇ ਰੋਜਗਾਰ ਦੇ ਮੌਕੇ ਘਟਾ ਦਿੱਤੇ ਹਨ ਪਰ ਸਵੈ-ਰੋਜਗਾਰ ਵਧਾਇਆ ਹੈ। ਹੁਣ ਵਿਰਾਸਤ ਵਿੱਚ ਮਿਲਿਆ ਪੈਸਾ ਜਾਂ ਯੂਨੀਵਰਸਿਟੀ ਦੀ ਭਾਰੀ-ਭਰਕਮ ਡਿਗਰੀ ਅਮੀਰ ਨਹੀਂ ਬਣਾਉਂਦੀ। ਲੀਕ ਤੋਂ ਹਟ ਕੇ ਸੋਚ ਅਤੇ ਉਸ ਨੂੰ ਸਾਕਾਰ ਕਰਨ ਦੇ ਸੰਕਲਪ, ਹੌਂਸਲਾ ਅਤੇ ਸੂਝ ਦੇ ਨਾਲ ਸਟਾਰਟ ਅਪ ਸਥਾਪਿਤ ਕਰਨ ਵਾਲੇ ਨੌਜਵਾਨ ਅਮੀਰ ਬਣ ਰਹੇ ਹਨ। ਪੇ ਟੀ ਐਮ ਦੇ ਵਿਜੈਕਿਸ਼ੋਰ ਸ਼ਰਮਾ ਤੋਂ ਲੈ ਕੇ ਜੈਨੇਰਿਕ ਆਧਾਰ ਬ੍ਰਾਂਡ ਨੇਮ ਨਾਲ ਮੈਡਿਸਿਨ ਦੀ ਫਰੈਂਚਾਇਜੀ ਲੜੀ ਸਥਾਪਿਤ ਕਰਨ ਵਾਲੇ ਕਿਸ਼ੋਰ ਉਮਰ ਦੇ ਅਰਜੁਨ ਦੇਸ਼ਪਾਂਡੇ ਇਸਦੀ ਮਿਸਾਲ ਹਨ।
ਭਾਰਤ ਦਾ ਆਰਟੀਫੀਸ਼ਿਅਲ ਇੰਟੈਂਲੀਜੈਂਸ ਮਾਰਕੀਟ ਪੰਤਾਲੀ ਹਜਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋ ਗਿਆ ਹੈ। ਦੇਸ਼ ਵਿੱਚ ਅੱਜ ਦੋ ਹਜਾਰ ਤੋਂ ਜ਼ਿਆਦਾ ਏ ਆਈ ਸਟਾਰਟ ਅਪਸ ਅਤੇ ਨੱਥੇ ਹਜਾਰ ਤੋਂ ਜਿਆਦਾ ਆਰਟੀਫੀਸ਼ਿਅਲ ਇੰਟੈਂਲੀਜੈਂਸ ਪ੍ਰੋਫੈਸ਼ਨਲ ਹਨ। ਨੀਤੀ ਕਮਿਸ਼ਨ ਨੇ ਜਿਨ੍ਹਾਂ ਖੇਤਰਾਂ ਦੇ ਵਿਕਾਸ ਲਈ ਏਆਈ ਨੂੰ ਨਿਸ਼ਾਨਦੇਹ ਕੀਤਾ ਅਤੇ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਹੈ, ਉਹ ਹਨ-ਹੈਲਥ ਕੇਅਰ, ਖੇਤੀਬਾੜੀ, ਸਿੱਖਿਆ, ਸਮਾਰਟ ਸਿਟੀ ਇੰਸਟਰਕਚਰ, ਮੋਬਿਲਿਟੀ ਅਤੇ ਟ੍ਰਾਂਸਪੋਰਟ।
ਸੰਖੇਪ ਵਿੱਚ ਕਹੀਏ ਤਾਂ ਸੰਸਾਰ ਨੂੰ ਆਰਟੀਫੀਸ਼ਿਅਲ ਇੰਟੈਂਲੀਜੈਂਸ ਨੇ ਬਦਲਾਓ ਦੀ ਦਹਿਲੀਜ਼ ਤੇ ਖੜ੍ਹਾ ਕਰ ਦਿੱਤਾ ਹੈ। ਇਸ ਬਦਲਾਓ ਨੂੰ ਨਹੀਂ ਰੋਕਿਆ ਜਾ ਸਕਦਾ ਅਤੇ ਨਾ ਹੀ ਇਸਦੀ ਰਫ਼ਤਾਰ ਨੂੰ ਰੋਕਿਆ ਜਾ ਸਕਦਾ ਹੈ। ਬਦਲਾਓ ਦੇ ਇਸ ਭੂਚਾਲ ਦੇ ਨਾਲ ਚੱਲਣਾ ਹੀ ਹੁਣ ਸਾਡੀ ਨਿਅਤੀ ਹੈ। ਇਹੀ ਭਵਿੱਖ ਹੈ।
ਪ੍ਰਕਾਸ਼ ਬਿਆਨੀ