ਪੇਂਗੁਇਨ ਦੇ ਆਕਾਰ ਦੇ ਰੋਬੋਟ ਨੇ ਰੱਸੀ ਟੱਪ ਕੇ ਬਣਾਇਆ ਵਿਸ਼ਵ ਰਿਕਾਰਡ

ਟੋਕਿਓ, 8 ਨਵੰਬਰ (ਸ.ਬ.) ਇਕ ਪਾਸੇ ਜਿੱਥੇ ਚੀਨ ਲਗਾਤਾਰ ਤਕਨੀਕ ਵਿਚ ਤਰੱਕੀ ਕਰ ਰਿਹਾ ਹੈ, ਉਥੇ ਜਾਪਾਨ ਵੀ ਇਸ ਦੌੜ ਵਿਚ ਪਿੱਛੇ ਨਹੀਂ ਹੈ| ਜਾਪਾਨ ਵੀ ਤਕਨੀਕ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿਚ ਰਿਕਾਰਡ ਬਣਾ ਰਿਹਾ ਹੈ| ਹਾਲ ਵਿਚ ਹੀ ਇੱਥੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਇਕ ਪਾਤਰ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ ਅਤੇ ਹੁਣ ਇਕ ਰੋਬੋਟ ਨੇ ਨਵਾਂ ਵਰਲਡ ਰਿਕਾਰਡ ਬਣਾਇਆ ਹੈ| ਜਾਪਾਨ ਵਿਚ ਜੰਪਮੈਨ ਨਾਂ ਦੇ ਇਸ ਰੋਬੋਟ ਨੇ ਇਕ ਮਿੰਟ ਵਿਚ ਸਭ ਤੋਂ ਜ਼ਿਆਦਾ 106 ਵਾਰੀ ਰੱਸੀ ਟੱਪ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਹੈ| ਇੱਥੋਂ ਦੇ ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ ਵਿਚ ਬਣੇ ਇਸ ਰੋਬੋਟ ਨੂੰ ਪੇਂਗੁਇਨ ਦਾ ਆਕਾਰ ਦਿੱਤਾ ਗਿਆ ਹੈ|  ਟੋਕਿਓ ਵਿਚ ਆਯੋਜਿਤ ਹੋਏ ਰੋਬੋਕਾਨ ਇਵੈਂਟ ਵਿਚ ਇਸ ਸੰਸਥਾ ਦੇ ਦੋ ਕਰਮਚਾਰੀਆਂ ਨੇ ਰੱਸੀ ਘੁੰਮਾਈ, ਜਿਸ ਨੂੰ ਜੰਪਮੈਨ ਨੇ ਪਾਰ ਕੀਤਾ| ਇਸ ਤੋਂ ਪਹਿਲਾਂ ਸਾਲ 2010 ਵਿਚ ਜਾਪਾਨ ਵਿਚ ਦੋ ਰੋਬੋਟਸ ਦਾ ਵਿਆਹ ਵੀ ਕਰਵਾਇਆ ਗਿਆ ਸੀ|

Leave a Reply

Your email address will not be published. Required fields are marked *