ਪੇਂਡੂ ਇਲਾਕਿਆਂ ਲਈ ਬੱਸ ਸਰਵਿਸ 7 ਜੂਨ ਤੋਂ ਸ਼ੁਰੂ

ਐਸ ਏ ਐਸ ਨਗਰ, 6 ਜੂਨ (ਸ.ਬ.) ਪਿਛਲੇ ਲਗਭਗ ਇਕ ਦਹਾਕੇ ਤੋਂ ਬੱਸ ਸੇਵਾ ਲਈ ਤਰਸ ਰਹੇ ਪਿੰਡਾਂ ਲਈ ਭਲਕੇ ਸੱਤ ਜੂਨ ਤੋਂ ਬੱਸ ਸਰਵਿਸ ਸ਼ੁਰੂ ਹੋ ਜਾਵੇਗੀ| ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਸਵੇਰੇ ਦਸ ਵਜੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਵਿਧਾਇਕ ਸ. ਸਿੱਧੂ ਨੇ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਪੇਂਡੂ ਬੱਸ ਸਰਵਿਸ ਸ਼ੁਰੂ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਸ. ਸਿੱਧੂ ਨੇ ਪੇਂਡੂ ਬੱਸ ਸਰਵਿਸ ਨੂੰ ਚਾਲੂ ਕਰਵਾ ਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ| ਉਨ੍ਹਾਂ ਦੱਸਿਆ ਕਿ ਭਲਕੇ ਚਾਲੂ ਹੋਣ ਵਾਲੀਆਂ ਬੱਸਾਂ ਵਿਚੋਂ ਪਹਿਲੀ ਬੱਸ ਫੇਜ਼ ਅੱਠ ਮੁਹਾਲੀ ਦੇ ਬੱਸ ਅੱਡੇ ਤੋਂ ਪਿੰਡ ਸੋਹਾਣਾ, ਲਾਂਡਰਾਂ, ਸਵਾੜਾ, ਸੈਦਪੁਰ, ਗਿੱਦੜਪੁਰ, ਚਡਿਆਲਾ ਸੂਦਾਂ, ਸੋਏ ਮਾਜਰਾ, ਪੱਤੜਾਂ, ਬੀਰੋ ਮਾਜਰੀ, ਮਾਣਕਪੁਰ, ਗੱਜੂ ਖੇੜਾ ਤੋਂ ਹੁੰਦੀ ਹੋਈ ਰਾਜਪੁਰਾ ਜਾਵੇਗੀ| ਜਦੋਂਕਿ ਦੂਜੀ ਬੱਸ ਫੇਜ ਅੱਠ ਤੋਂ ਸੋਹਾਣਾ, ਲਾਂਡਰਾਂ, ਭਾਗੋ ਮਾਜਰਾ-ਬੈਰੋਂਪੁਰ, ਰਾਏਪੁਰ ਕਲਾਂ, ਸ਼ਾਮਪੁਰ, ਗੋਬਿੰਦਗੜ੍ਹ, ਢੇਲਪੁਰ, ਗਡਾਣਾ, ਅਬਰਾਵਾਂ, ਮਾਣਕਪੁਰ, ਗੱਜੂ ਖੇੜਾ ਤੋਂ ਰਾਜਪੁਰਾ ਜਾਵੇਗੀ|

Leave a Reply

Your email address will not be published. Required fields are marked *