ਪੇਂਡੂ ਸੰਘਰਸ਼ ਕਮੇਟੀ ਵਲੋਂ ਐਸ ਡੀ ਐਮ ਮੁਹਾਲੀ ਨੂੰ ਮਿਲ ਕੇ ਬੁਢਾਪਾ ਤੇ ਹੋਰ ਪੈਨਸ਼ਨਾਂ ਜਾਰੀ ਕਰਨ ਦੀ ਮੰਗ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਇਕ ਵਫਦ ਨੇ ਐਸ ਡੀ ਐਮ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਐਸ ਡੀ ਐਮ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਪਿੰਡ ਮਟੌਰ ਦੇ ਬਜੁਰਗਾਂ ਨੂੰ ਬੁਢਾਪਾ ਪੈਨਸ਼ਨ ਜਲਦੀ ਜਾਰੀ ਕੀਤੀ ਜਾਵੇ| ਇਸ ਮੌਕੇ ਵਫਦ ਨੇ ਐਸ ਡੀ ਐਮ ਦੇ ਧਿਆਨ ਵਿੱਚ ਲਿਆਂਦਾ ਕਿ ਮਟੌਰ ਪਿੰਡ ਦੇ 40 ਬਜੁਰਗਾਂ ਨੂੰ ਪਿਛਲੇ 15 ਮਹੀਨਿਆਂ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ| ਇਸ ਤੋਂ ਇਲਾਵਾ ਇਸ ਪਿੰਡ ਦੇ ਅੰਗਹੀਣਾਂ ਅਤੇ ਵਿਧਵਾਵਾਂ ਨੂੰ ਵੀ ਲੰਮੇਂ ਸਮੇਂ ਤੋਂ ਪੈਨਸ਼ਨ ਨਹੀਂ ਮਿਲੀ| ਸਰਕਾਰੀ ਅਧਿਕਾਰੀਆਂ ਵਲੋਂ ਇਹ ਪੈਨਸ਼ਨ ਜਾਰੀ ਨਾ ਕਰਨ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ| ਵਫਦ ਦੇ ਆਗੂਆਂ ਨੇ ਐਸ ਡੀ ਐਮ ਤੋਂ ਮੰਗ ਕੀਤੀ ਕਿ ਮਟੌਰ ਪਿੰਡ ਦੇ ਸਾਰੇ ਬਜੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਤੁਰੰਤ ਪੈਨਸ਼ਨਾਂ ਜਾਰੀ ਕੀਤੀਆਂ ਜਾਣ|

Leave a Reply

Your email address will not be published. Required fields are marked *