ਪੇਂਡੂ ਸੰਘਰਸ਼ ਕਮੇਟੀ ਵਲੋਂ ਮੰਤਰੀ ਸਿੱਧੂ ਨੂੰ ਮੰਗ ਪੱਤਰ ਦੇ ਕੇ ਮਟੌਰ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ

ਐਸ ਏ ਅੇਸ ਨਗਰ, 19 ਜੂਨ (ਸ.ਬ.) ਪੇਂਡੂ ਸੰਘਰਸ਼ ਕਮੇਟੀ ਮੁਹਾਲੀ ਅਤੇ ਪਿੰਡ ਮਟੌਰ ਦੇ ਵਸਨੀਕਾਂ ਵਲੋਂ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਇਕ ਸਮਾਗਮ ਦੌਰਾਨ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਪਿੰਡ ਮਟੌਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ|
ਇਸ ਮੌਕੇ ਸ੍ਰ. ਸਿੱਧੂ ਨੂੰ ਪਿੰਡ ਵਾਸੀਆਂ ਨੇ ਦਸਿਆ ਕਿ ਇਸ ਪਿੰਡ ਵਿੱਚ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ ਇਸ ਨੂੰ ਬੁਸਟਰ ਲਗਾ ਕੇ ਠੀਕ ਕੀਤਾ ਜਾਵੇ, ਸੀਵਰੇਜ ਦਾ ਸਿਸਟਮ ਵੀ ਅਧੂਰਾ ਹੈ, ਇਸ ਦੀ ਡਰਾਇੰਗ ਅਤੇ ਇਸਦਾ ਲੈਵਲ ਮੁੜ ਕੀਤਾ ਜਾਵੇ, ਪਿੰਡਾਂ ਲਈ ਪ੍ਰਾਪਟਰੀ ਟੈਕਸ ਅਤੇ ਨਕਸ਼ਿਆਂ ਤੋਂ ਛੋਟ ਦਿੱਤੀ ਜਾਵੇ, ਪਿੰਡ ਦੇ ਸਾਰੇ ਪਾਸੇ ਫਿਰਨੀ ਅਤੇ ਫੁੱਟਪਾਥਾਂ ਦੀ ਹਾਲਤ ਠੀਕ ਕੀਤੀ ਜਾਵੇ, ਸ਼ਹਿਰ ਦੀਆਂ ਫੈਕਟਰੀਆਂ ਅਤੇ ਸਨਅਤੀ ਇਕਾਈਆਂ ਵਿੱਚ ਪਿੰਡਾਂ ਦੇ ਵਾਸੀਆਂ ਨੂੰ ਰਾਖਵਾਂਕਰਨ ਦਿੱਤਾ ਜਾਵੇ, ਪਿੰਡ ਦੇ ਹਾਈ ਸਕੂਲ ਨੂੰ ਅਪਗਰੇਡ ਕੀਤਾ ਜਾਵੇ ਅਤੇ ਸਕੂਲ ਦਾ ਖੇਡ ਮੈਦਾਨ ਬਣਾਇਆ ਜਾਵੇ, ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਹੋਰ ਕਮਰੇ ਬਣਾਏ ਜਾਣ, ਪਿੰਡ ਵਾਸੀਆਂ ਦੀਆਂ ਮੱਝਾਂ ਗਾਵਾਂ ਨੂੰ ਬਾਹਰ ਕੱਢਣ ਲਈ ਪਸ਼ੂ ਮਾਲਕਾਂ ਨੂੰ ਹੋਰ ਥਾਂ ਦਿੱਤੀ ਜਾਵੇ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਨਕੇਲ ਪਾਈ ਜਾਵੇ|
ਇਸ ਮੌਕੇ ਸ੍ਰ. ਅਮਰੀਕ ਸਿੰਘ, ਗੁਰਮੇਜ ਸਿੰਘ ਫੌਜੀ, ਸਰੂਪ ਸਿੰਘ, ਕਾਮਰੇਡ ਜਸਵੰਤ ਸਿੰਘ, ਦਿਲਬਰ ਖਾਨ, ਬਾਲ ਕ੍ਰਿਸ਼ਨ, ਗੁਰਬਖਸ਼ ਸਿੰਘ, ਬਾਵਾ ਸਿੰਘ, ਜਾਗੀਰ ਸਿੰਘ, ਸੌਦਾਗਰ ਖਾਨਾ, ਗੁਰਜੀਤ ਮਾਮਾ, ਰਘਬੀਰ ਸਿੰਘ ਚੌਧਰੀ ਚੋਹਲਟਾ, ਕੇਸਰ ਸਿੰਘ ਸੋਹਾਣਾ, ਰਵਿੰਦਰ ਸਿੰਘ ਮੁਹਾਲੀ, ਹਜਾਰਾ ਸਿੰਘ, ਰਮਾਂਕਾਂਤ ਕਾਲੀਆ, ਪ੍ਰਦੀਪ ਹੈਪੀ, ਮਨਵੀਰ ਸਿੰਘ, ਸਿਮਰਨ ਸਿੰਘ, ਵੱਖ ਵੱਖ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ| ਇਸ ਮੌਕੇ ਪਿੰਡ ਵਾਸੀਆਂ ਵਲੋਂ ਸ੍ਰ. ਸਿੱਧੂ ਦਾ ਸਨਮਾਨ ਵੀ ਕੀਤਾ ਗਿਆ|

Leave a Reply

Your email address will not be published. Required fields are marked *