ਪੇਟ ਖਾਲੀ ਤੇ ਯੋਗਾ ਕਰਵਾਇਆ ਜਾ ਰਿਹਾ ਹੈ, ਰਾਮਦੇਵ ਹੀ ਬਣਾ ਦਿਓ ਸਾਰਿਆਂ ਨੂੰ : ਨਵਜੋਤ ਸਿੱਧੂ

ਅਹਿਮਦਾਬਾਦ, 17 ਅਪ੍ਰੈਲ (ਸ.ਬ) ਲੋਕ ਸਭਾ ਦੀ ਪ੍ਰਚਾਰ ਮੁਹਿੰਮ ਦੌਰਾਨ ਕਾਂਗਰਸ ਨੇਤਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡਾ ਹਮਲਾ ਬੋਲਿਆ ਹੈ| ਗੁਜਰਾਤ ਦੇ ਅਹਿਮਦਾਬਾਦ ਵਿੱਚ ਸਿੱਧੂ ਨੇ ਕੇਂਦਰ ਸਰਕਾਰ ਦੀ ਜਨ ਧਨ ਯੋਜਨਾ ਤੇ ਸਵਾਲ ਚੁੱਕਿਆ|
ਇਸ ਦੌਰਾਨ ਉਨ੍ਹਾਂ ਨੇ ਯੋਗ ਗੁਰੂ ਰਾਮਦੇਵ ਦੀ ਨਕਲ ਕਰਦੇ ਹੋਏ ਪੀ.ਐਮ. ਤੇ ਤੰਜ਼ ਕੱਸਿਆ| ਇਸ ਤੋਂ ਪਹਿਲਾਂ ਬਿਹਾਰ ਦੇ ਕਟਿਹਾਰ ਵਿੱਚ ਵੀ ਸਿੱਧੂ ਭਾਈਚਾਰਾ ਵਿਸ਼ੇਸ਼ ਤੋਂ ਵੋਟ ਦੀ ਅਪੀਲ ਕਰ ਕੇ ਵਿਵਾਦਾਂ ਵਿੱਚ ਘਿਰ ਗਏ ਸਨ|
ਅਹਿਮਦਾਬਾਦ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਕਿਹਾ,”ਅਰੇ ਨਰਿੰਦਰ ਮੋਦੀ ਇਹ ਰਾਸ਼ਟਰ ਭਗਤੀ ਹੈ ਤੁਹਾਡੀ ਕਿ ਪੇਟ ਖਾਲੀ ਹੈ ਅਤੇ ਯੋਗ.ਾ ਕਰਵਾਇਆ ਜਾ ਰਿਹਾ ਹੈ, ਬਾਬਾ ਰਾਮਦੇਵ ਹੀ ਬਣਾ ਦਿਓ ਸਾਰਿਆਂ ਨੂੰ|” ਇਹੀ ਨਹੀਂ ਉਨ੍ਹਾਂ ਨੇ ਮੰਚ ਤੋਂ ਰਾਮਦੇਵ ਦੀ ਨਕਲ ਕਰਦੇ ਹੋਏ ਅੱਗੇ ਕਿਹਾ,”ਪੇਟ ਖਾਲੀ ਹੈ ਅਤੇ ਯੋਗਾ ਕਰਵਾਇਆ ਜਾ ਰਿਹਾ ਹੈ, ਜੇਬ ਖਾਲੀ ਹੈ ਖਾਤੇ ਖੁੱਲ੍ਹਵਾਇਆ ਜਾ ਰਿਹਾ ਹੈ| ਇਹ ਤੁਹਾਡੀ ਰਾਸ਼ਟਰ ਭਗਤੀ ਹੈ|”

Leave a Reply

Your email address will not be published. Required fields are marked *