ਪੇਪਰਾਂ ਦੇ ਦਿਨ ਨੇੜੇ ਆਉਣ ਕਾਰਨ ਪੜ੍ਹਾਈ ਵਿੱਚ ਦਿਨ ਰਾਤ ਇਕ ਕਰ ਰਹੇ ਹਨ ਵਿਦਿਆਰਥੀ

ਐਸ ਏ ਐਸ ਨਗਰ,14 ਫਰਵਰੀ (ਸ.ਬ.) ਫਰਵਰੀ ਅਤੇ ਮਾਰਚ ਦੇ ਮਹੀਨਿਆਂ ਨੂੰ ਪੇਪਰਾਂ ਦੇ ਦਿਨ ਕਿਹਾ ਜਾਂਦਾ ਹੈ| ਅਸਲ ਵਿਚ ਨਿਕੀਆਂ ਜਮਾਤਾਂ ਤੋਂ ਲੈ ਕੇ ਉਚ ਪੱਧਰ ਦੀਆਂ ਕਲਾਸਾਂ ਦੇ ਪੇਪਰ ਇਹਨਾਂ ਮਹੀਨਿਆਂ ਦੌਰਾਨ ਹੀ ਹੁੰਦੇ ਹਨ|  ਕਈ ਵਾਰ ਤਾਂ ਫਰਵਰੀ ਮਹੀਨੇ ਹੀ ਪੇਪਰ ਸੁਰੂ ਹੋ ਜਾਂਦੇ ਹਨ ਅਤੇ ਅਕਸਰ ਹੀ ਪੇਪਰ ਇਕ ਮਾਰਚ ਤੋਂ ਸੁਰੂ ਹੋ ਜਾਂਦੇ ਹਨ| ਫਰਵਰੀ ਮਹੀਨੇ ਵਿਚ ਵਿਦਿਆਰਥੀਆਂ ਵਲੋਂ ਆਪਣੀ ਪੜਾਈ ਊਪਰ ਪੂਰਾ ਜੋਰ ਦਿਤਾ ਜਾਂਦਾ ਹੈ| ਕਿਹਾ ਜਾਂਦਾ ਹੈ ਕਿ ਇਸ ਮਹੀਨੇ ਕੀਤੀ ਪੜਾਈ ਸਾਰਾ ਸਾਲ ਦੀ ਪੜਾਈ ਨਾਲੋਂ ਵੱਧ ਕੰਮ ਆਉਂਦੀ ਹੈ|
ਅੱਜ ਕਲ ਨਿੱਕੀਆਂ ਕਲਾਸਾਂ ਤੋਂ ਲੈ ਕੇ ਵੱਡੀਆਂ ਡਿਗਰੀ ਕਲਾਸਾਂ ਤਕ ਦੇ ਵਿਦਿਆਰਥੀਆਂ ਨੂੰ ਦਿਨ ਰਾਤ ਪੇਪਰਾਂ ਦੀ ਤਿਆਰੀ ਕਰਦੇ ਹੋਏ ਵੇਖਿਆ ਜਾਂਦਾ ਹੈ| ਕਈ ਵਿਦਿਆਰਥੀ ਤਾਂ ਰਾਤ ਦੇ 12 -12 ਵਜੇ ਤੱਕ ਪੜਦੇ ਹਨ| ਇਸ ਤੋਂ ਇਲਾਵਾ ਕਈ ਵਿਦਿਆਰਥੀ ਸਵੇਰੇ ਚਾਰ ਵਜੇ ਉਠਕੇ ਆਪੋ ਆਪਣੀ ਪੜਾਈ ਕਰਦੇ ਹਨ| ਇਥੇ ਹੀ ਬਸ ਨਹੀਂ ਸਗੋਂ ਕਈ ਵਿਦਿਆਰਥੀ ਤਾਂ ਸਵੇਰੇ 2 ਵਜੇ ਹੀ ਉਠਕੇ ਆਪਣੀ ਪੜਾਈ ਕਰਨ ਬੈਠ ਜਾਂਦੇ ਹਨ ਅਤੇ ਸਵੇਰੇ 8 ਵਜੇ ਤੱਕ ਪੜਾਈ ਕਰਦੇ ਹਨ ਫਿਰ ਤਿਆਰ ਹੋ ਕੇ ਸਕੂਲ ਕਾਲਜ ਜਾਂਦੇ ਹਨ ਅਤੇ ਫਿਰ ਸ਼ਾਮ ਨੂੰ ਆ ਕੇ ਫਿਰ ਪੜਨ ਲੱਗ ਜਾਂਦੇ ਹਨ|
ਵੱਡੀ ਗਿਣਤੀ ਵਿਦਿਆਰਥੀਆਂ ਨੇ ਅੱਜ ਕਲ ਟਿਊਸਨਾਂ ਵੀ ਰਖੀਆਂ ਹੋਈਆਂ ਹਨ| ਕਈ ਵਿਦਿਆਰਥੀ ਤਾਂ ਸਾਰਾ ਸਾਲ ਹੀ ਟਿਊਸਨਾਂ ਪੜਦੇ ਹਨ ਅਤੇ ਕਈ ਵਿਦਿਆਰਥੀ ਸਿਰਫ ਪੇਪਰਾਂ ਦੇ ਦਿਨਾਂ ਵਿਚ ਹੀ ਟਿਊਸਨ ਰੱਖਦੇ ਹਨ| ਕਈ ਵਿਦਿਆਰਥੀਆਂ ਖਾਸ ਕਰਕੇ ਮੈਡੀਕਲ ਦੇ ਵਿਦਿਆਰਥੀਆਂ ਦਾ ਹਾਲ ਇਹ ਹੈ ਕਿ ਉਹਨਾਂ ਦੇ ਿਜੰਨੇ ਸਬਜੈਕਟ ਹੁੰਦੇ ਹਨ ਉਨੀਆਂ ਹੀ ਉਹਨਾਂ ਦੀਆਂ ਟਿਊਸਨਾਂ ਹੁੰਦੀਆਂ ਹਨ| ਇਸ ਤਰਾਂ ਉਹਨਾਂ ਦਾ ਦਿਨ ਰਾਤ ਪੜਾਈ ਵਿਚ ਹੀ ਲੰਘਦਾ ਹੈ|
ਵਿਦਿਆਰਥੀਆਂ ਦੇ ਪੜਾਈ ਵਿਚ ਰੁਝੇ ਹੋਣ ਕਾਰਨ ਅੱਜ ਕਲ ਪਾਰਕਾਂ ਅਤੇ ਮਾਰਕੀਟਾਂ ਵਿਚ ਵੀ ਵਿਦਿਆਰਥੀ ਘੱਟ ਹੀ ਨਜਰ ਆਉਂਦੇ ਹਨ| ਅੱਜ ਕਲ ਹਰ ਵਿਦਿਆਰਥੀ ਨੂੰ ਹੀ ਪੜਾਈ ਵਿਚ ਡੁੱਬੇ ਹੋਏ ਵੇਖਿਆ ਜਾ ਸਕਦਾ ਹੈ|

Leave a Reply

Your email address will not be published. Required fields are marked *